Skip to main content

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh Choosing November 1 for a Delhi Protest and Tearing Posters Demanding Justice for Sikhs Reflec Congress's Insensitivity and Hostile Attitude Towards the Sikh Community : Chugh Before Welcoming Rahul Gandhi, Pargat Singh, Raja Warring, Partap Bajwa and All Punjab Congress Leaders Must Clarify Their Stand on the 1984 Anti-Sikh Massacre : Chugh Chandigarh 3 November ( Ranjeet Singh Dhaliwal ) : BJP National Headquarters In-Charge and MP Tarun Chugh today fired the Congress for inflicting brutal injuries on the minds and the psyche of the Sikhs in the past. Questioning the propriety and validity of forhtcoming visit of  Congress leader Rahul Gandhi to Punjab, Chugh said  Rahul Gandhi must answer the questions surrounding the suffering of families affected by the 1984 Sikh genocide, their decades-long struggle and their continued demand for justice....

ਸਾਂਝੇ ਮਜ਼ਦੂਰ ਮੋਰਚੇ ਵੱਲੋਂ ਤੂਰਵਣਜਾਰਾ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ 'ਤੇ ਕੇਸ ਦਰਜ ਕਰਨ ਦੀ ਮੰਗ

ਸਾਂਝੇ ਮਜ਼ਦੂਰ ਮੋਰਚੇ ਵੱਲੋਂ ਤੂਰਵਣਜਾਰਾ ਖੁਦਕੁਸ਼ੀ ਮਾਮਲੇ 'ਚ ਵਿੱਤ ਮੰਤਰੀ 'ਤੇ ਕੇਸ ਦਰਜ ਕਰਨ ਦੀ ਮੰਗ 

ਮਜ਼ਦੂਰ ਆਗੂਆਂ 'ਤੇ ਸਿਆਸੀ ਲੀਡਰਾਂ ਵੱਲੋਂ ਦੂਸ਼ਣਬਾਜ਼ੀ ਦੀ ਨਿੰਦਾ 

ਮਜ਼ਦੂਰ ਆਗੂਆਂ ਵੱਲੋਂ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ 

ਚੰਡੀਗੜ੍ਹ 14 ਸਤੰਬਰ ( ਰਣਜੀਤ ਧਾਲੀਵਾਲ ) : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਸੰਗਰੂਰ ਦੇ ਪਿੰਡ ਤੂਰਵਣਜਾਰਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ੇ ਦੀ ਵਧ ਰਹੀ ਸਮੱਸਿਆ ਬਾਬਤ ਸਵਾਲ ਕਰਨ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਨੂੰ ਵਿੱਤ ਮੰਤਰੀ ਦੇ ਇਸ਼ਾਰੇ 'ਤੇ ਆਪ ਪਾਰਟੀ ਦੇ ਸਰਪੰਚ ਤੇ ਪੁਲਿਸ ਵੱਲੋਂ ਤੰਗ ਪ੍ਰੇਸਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ਚ ਮਿਰਤਕ ਦੇ ਬਿਆਨਾਂ ਦੇ ਆਧਾਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁਕੱਦਮਾ ਦਰਜ ਕਰਨ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਤੇ ਨੌਕਰੀ ਦੇਣ ਤੋਂ ਇਲਾਵਾ ਐਸ ਸੀ ਐਸ ਟੀ ਐਕਟ ਤਹਿਤ ਮਿਲਦੀਆਂ ਸਾਰੀਆਂ ਸਹੂਲਤਾਂ ਤੁਰੰਤ ਦੇਣ ਦੀ ਮੰਗ ਕੀਤੀ ਹੈ।  ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ ,ਗੋਬਿੰਦ ਸਿੰਘ ਛਾਜਲੀ, ਦੇਵੀ ਕੁਮਾਰੀ ਸਰਹਾਲੀ ਕਲਾਂ, ਦਰਸ਼ਨ ਨਾਹਰ , ਕੁਲਵੰਤ ਸਿੰਘ ਸੇਲਵਰਾ ,ਮੁਕੇਸ਼ ਮਲੌਦ,ਤਰਸੇਮ ਪੀਟਰ ਤੇ ਚਮਕੌਰ ਸਿੰਘ ਖੇੜੀ ਨੇ ਜ਼ਾਰੀ ਕੀਤੇ ਬਿਆਨ ਰਾਹੀਂ ਆਖਿਆ ਕਿ ਆਪ ਸਰਕਾਰ 'ਤੇ ਪੁਲਿਸ ਨੇ ਜੱਗੋਂ ਤੇਰ੍ਹਵੀਂ ਕਰਦਿਆਂ ਮਿਰਤਕ ਗੁਲਜ਼ਾਰ ਸਿੰਘ ਦੀਆਂ ਅੰਤਿਮ ਰਸਮਾਂ ਵੀ ਨਹੀਂ ਕਰਨ ਦਿੱਤੀਆਂ ਅਤੇ ਲਾਸ਼ ਦੀ ਬੇਅਬਦੀ ਕਰਕੇ ਘੋਰ ਅਪ੍ਰਾਧ ਕੀਤਾ ਹੈ ਜਿਸ ਬਾਰੇ ਵੀ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।ਉਹਨਾਂ ਦੱਸਿਆ ਕਿ ਅੱਜ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਇੱਕ ਵਫ਼ਦ ਵੱਲੋਂ ਮਿਰਤਕ ਗੁਲਜ਼ਾਰ ਸਿੰਘ ਦੀ ਧਰਮਪਤਨੀ ਅਤੇ ਬੱਚਿਆਂ ਨੂੰ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

 ਮਜ਼ਦੂਰ ਆਗੂਆਂ ਨੇ ਹਾਕਮ ਜਮਾਤੀ ਪਾਰਟੀਆਂ ਦੇ ਲੀਡਰਾਂ ਵੱਲੋਂ ਤੂਰਵਣਜਾਰਾ ਮਾਮਲੇ ਵਿੱਚ ਮਜ਼ਦੂਰ ਆਗੂਆਂ ਅਤੇ ਐਕਸ਼ਨ ਕਮੇਟੀ 'ਤੇ ਬੇਬੁਨਿਆਦ ਦੋਸ਼ ਲਾ ਕੇ ਮਜ਼ਦੂਰ ਹਿਤਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ 'ਤੇ ਚਿੱਕੜ ਉਛਾਲੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਅਜਿਹੀ ਬਿਆਨਬਾਜ਼ੀ ਨੂੰ ਲੋਕ ਵਿਰੋਧੀ ਸਿਆਸਤਦਾਨਾਂ ਦੀ ਮਜਦੂਰ ਜਥੇਬੰਦੀਆਂ ਪ੍ਰਤੀ ਨਫਰਤ ਦਾ ਸਿੱਟਾ ਕ਼ਰਾਰ ਦਿੱਤਾ। ਉਹਨਾਂ ਆਖਿਆ ਕਿ ਕਮੇਟੀ 'ਚ ਸ਼ਾਮਲ ਮਜ਼ਦੂਰ ਆਗੂਆਂ ਤੋਂ ਇਲਾਵਾ ਇੱਕ ਅਧਿਆਪਕ ਆਗੂ ਦਾ ਲੋਕ ਹਿਤਾਂ ਲਈ ਜੂਝਣ ਦਾ ਸ਼ਾਨਾਮੱਤਾ ਇਤਿਹਾਸ ਹੈ, ਜ਼ੋ ਕਿਸੇ ਸਿਆਸੀ ਲੀਡਰ ਦੇ ਬਿਆਨਾਂ ਨਾਲ਼ ਦਾਗਦਾਰ ਨਹੀਂ ਕੀਤਾ ਜਾ ਸਕਦਾ।

 ਮਜ਼ਦੂਰ ਆਗੂਆਂ ਨੇ ਆਖਿਆ ਕਿ ਕਮੇਟੀ ਨੂੰ ਸਿਆਸੀ ਲੀਡਰਾਂ ਵੱਲੋਂ ਜਾਣਬੁੱਝ ਕੇ ਬਦਨਾਮ ਕਰਨ ਵਾਲਿਆਂ ਦੀਆਂ ਸਰਕਾਰਾਂ ਦੇ ਰਾਜਾਂ ਦੌਰਾਨ ਵੀ ਦਲਿਤ ਭਾਈਚਾਰੇ ਦੇ ਲੋਕਾਂ ਤੇ ਅੰਨਾਂ ਕਹਿਰ ਢਾਹੁਣ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਉਹਨਾਂ ਆਖਿਆ ਕਿ ਜਿਵੇਂ ਆਪ ਸਰਕਾਰ ਦੇ ਰਾਜ਼ ਚ ਤੂਰਵਣਜਾਰਾ ਵਰਗੇ ਕਾਂਡ ਵਾਪਰ ਰਹੇ ਹਨ ਉਸੇ ਤਰ੍ਹਾਂ ਕਾਂਗਰਸ ਦੇ ਰਾਜ਼ ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿਖੇ ਵੀ ਇੱਕ ਦਲਿਤ ਮਜ਼ਦੂਰ ਨੂੰ ਸਾਬਕਾ ਮੁੱਖ ਮੰਤਰੀ ਭੱਠਲ ਦੇ ਨਜ਼ਦੀਕੀਆਂ ਵੱਲੋਂ ਕੋਹ ਕੋਹ ਕੇ ਕਤਲ ਕਰਨ ਤੇ ਪਿਸ਼ਾਬ ਪਿਆਉਣ ਦੀ ਵਾਪਰੀ ਹਿਰਦੇਵੇਦਕ ਘਟਨਾ ਕਿਸੇ ਤੋਂ ਭੁੱਲੀ ਹੋਈ ਨਹੀਂ। ਉਹਨਾਂ ਆਖਿਆ ਕਿ ਅਕਾਲੀਆਂ ਦੇ ਰਾਜ਼ ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰਦੇ ਇਸੇ ਜ਼ਿਲ੍ਹੇ ਦੇ ਪਿੰਡ ਜਲੂਰ ਵਿਖੇ ਸਿਆਸੀ ਸ਼ਹਿ ਤੇ ਪੁਲਿਸ ਹਾਜ਼ਰੀ ਚ ਪੇਂਡੂ ਚੌਧਰੀਆਂ ਦੀ ਅਗਵਾਈ ਹੇਠ ਆਈ ਉੱਚ ਜਾਤੀ ਧਾੜ ਵੱਲੋਂ ਬਜ਼ੁਰਗ ਮਾਤਾ ਗੁਰਦੇਵ ਕੌਰ ਨੂੰ ਕਤਲ ਕਰਨ, ਦਰਜਨਾਂ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਤੇ ਉਲਟਾ ਪੀੜਤਾਂ ਨੂੰ ਇਰਾਦਾ ਕਤਲ ਵਰਗੇ ਦੋਸ਼ਾਂ ਤਹਿਤ ਜੇਲ੍ਹ ਚ ਡੱਕ ਦਿੱਤਾ ਸੀ। ਉਹਨਾਂ ਆਖਿਆ ਕਿ ਅਜਿਹੇ ਜ਼ੁਲਮਾਂ ਮੌਕੇ ਸਤਾ ਤੋਂ ਬਾਹਰ ਹੋਣ ਕਾਰਨ ਭਗਵੰਤ ਮਾਨ ਵੀ ਦਲਿਤਾਂ ਦਾ ਮਸੀਹਾ ਬਣ ਕੇ ਮਗਰਮੱਛ ਦੇ ਹੰਝੂ ਵਹਾਉਂਦਾ ਹੁੰਦਾ ਸੀ ਜ਼ੋ ਸਤਾ ਚ ਆ ਕੇ ਖ਼ੁਦ ਉਹੀ ਦਲਿਤ ਵਿਰੋਧੀ ਤੇ ਜਾਬਰ ਨੀਤੀਆਂ ਲਾਗੂ ਕਰ ਰਿਹਾ ਹੈ। ਉਹਨਾਂ ਪੰਜਾਬ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਸੱਦਾ ਦਿੱਤਾ ਕਿ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਨਾਪਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਅਤੇ ਗੁਲਜ਼ਾਰ ਸਿੰਘ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ