Skip to main content

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh Choosing November 1 for a Delhi Protest and Tearing Posters Demanding Justice for Sikhs Reflec Congress's Insensitivity and Hostile Attitude Towards the Sikh Community : Chugh Before Welcoming Rahul Gandhi, Pargat Singh, Raja Warring, Partap Bajwa and All Punjab Congress Leaders Must Clarify Their Stand on the 1984 Anti-Sikh Massacre : Chugh Chandigarh 3 November ( Ranjeet Singh Dhaliwal ) : BJP National Headquarters In-Charge and MP Tarun Chugh today fired the Congress for inflicting brutal injuries on the minds and the psyche of the Sikhs in the past. Questioning the propriety and validity of forhtcoming visit of  Congress leader Rahul Gandhi to Punjab, Chugh said  Rahul Gandhi must answer the questions surrounding the suffering of families affected by the 1984 Sikh genocide, their decades-long struggle and their continued demand for justice....

ਆਮ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਗੈਰ ਬਿਨਾਂ ਕਿਸੇ ਵਾਰੰਟ ਦੇ ਕੋਈ ਵੀ ਉਸ ਦੇ ਪਰਿਵਾਰ ਦੀ ਨਿਜਤਾ ਅਤੇ ਸੁਰੱਖਿਆ ਤੇ ਹਮਲਾ ਨਹੀਂ ਕਰ ਸਕਦਾ : ਡਾਕਟਰ ਰਾਣਾ

ਆਮ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਗੈਰ ਬਿਨਾਂ ਕਿਸੇ ਵਾਰੰਟ ਦੇ ਕੋਈ ਵੀ ਉਸ ਦੇ ਪਰਿਵਾਰ ਦੀ ਨਿਜਤਾ ਅਤੇ ਸੁਰੱਖਿਆ ਤੇ ਹਮਲਾ ਨਹੀਂ ਕਰ ਸਕਦਾ : ਡਾਕਟਰ ਰਾਣਾ 

ਚੰਡੀਗੜ੍ਹ 11 ਸਤੰਬਰ ( ਰਣਜੀਤ ਧਾਲੀਵਾਲ ) : ਸਾਲ 2017 ਦੇ ਪੰਜਾਬ ਦੇ ਜਿਲਾ ਗੁਰਦਾਸਪੁਰ ਵਿੱਚ ਮਗਰਾਲਾ ਦੀਨਾ ਨਗਰ ਦੇ ਇੱਕ ਬਹੁ-ਚਰਚਿਤ ਮਾਮਲੇ ਵਿੱਚ ਲਗਭਗ 9 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਖੀਰ ਇੱਕ ਪਰਿਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਮਾਨਯੋਗ ਕੋਰਟ ਦਾ ਇਹ ਫੈਸਲਾ ਇੱਕ ਵਾਰ ਮੁੜ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। 21 ਦਸੰਬਰ 2017 ਨੂੰ ਪਿੰਡ ਮਗਰਾਲਾ ਦੇ ਵਸਨੀਕ ਸਵਰਗੀ ਰਿਟਾਇਰਡ ਮਾਸਟਰ , ਸ਼ਾਸਤਰੀ ਬਚਨ ਸਿੰਘ ਰਾਣਾ ਦੇ ਘਰ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ 5-6 ਹੋਰ ਵਿਅਕਤੀ ਬਿਨਾਂ ਕਿਸੇ ਵਰੰਟ ਦੇ ਘਰ ਵਿੱਚ ਘੁਸੇ ਅਤੇ ਘਰ ਵਿੱਚ ਵੱਖ ਵੱਖ ਕਮਰਿਆਂ ਵਿੱਚ ਜਾ ਕੇ ਸਮਾਨ ਨੂੰ ਬਿਖੇਰਦੇ ਹੋਏ ਤਲਾਸ਼ੀ ਲੈਣ ਲੱਗੇ। ਜਦੋਂ ਮਾਸਟਰ ਜੀ ਨੇ ਇਸ ਤਲਾਸ਼ੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਉਹਨਾਂ ਨਾਲ ਵੀ ਬਦਸਲੂਕੀ ਕੀਤੀ। 

ਇਸ ਬਾਰੇ ਜਦੋਂ ਮਾਸਟਰ ਜੀ ਦੇ ਵੱਡੇ ਪੁੱਤਰ ਡਾਕਟਰ ਇੰਦਰਜੀਤ ਸਿੰਘ ਰਾਣਾ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਦੀਨਾਨਗਰ ਵਿੱਚ ਬਤੌਰ ਮੈਡੀਕਲ ਅਫਸਰ ਕੰਮ ਕਰ ਰਹੇ ਹਨ; ਨੂੰ ਪਤਾ ਲੱਗਾ ਤਾਂ ਉਹ ਘਰ ਪੁੱਜੇ ਅਤੇ ਘਰ ਵਿੱਚ ਦਾਖਲ ਇਹਨਾਂ ਲੋਕਾਂ ਨਾਲ ਪੁੱਛਗਿਛ ਕੀਤੀ ਤਾਂ ਕਿਸੇ ਨੇ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ। ਇਸ ਤੋਂ ਉਲਟ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੱਸਦੇ ਹੋਏ ਇਹਨਾਂ ਲੋਕਾਂ ਨੇ ਡਾਕਟਰ ਰਾਣਾ ਨਾਲ ਬਦਸਲੂਕੀ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਝੂਠੇ ਇਲਜ਼ਾਮ ਲਗਾਉਂਣੇ ਸ਼ੁਰੂ ਕਰ ਦਿੱਤੇ। ਇਸ ਗੈਰ ਕਾਨੂੰਨੀ ਤਲਾਸ਼ੀ ਦੌਰਾਨ ਇਹਨਾਂ ਵਿਅਕਤੀਆਂ ਨੂੰ ਡਾ. ਰਾਣਾ ਦੇ ਘਰੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਸਾਰੇ ਘਟਨਾਕ੍ਰਮ ਦੌਰਾਨ ਜਦੋਂ ਇਲਾਕੇ ਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਸਾਰੇ ਘਰ ਵਿੱਚ ਜ਼ਬਰਦਸਤੀ ਘੁਸੇ ਲੋਕ ਘਰੋਂ ਭੱਜ ਗਏ। ਉਹਨਾਂ ਦੇ ਜਾਣ ਤੋਂ ਮਗਰੋਂ ਜਦੋਂ ਪਰਿਵਾਰ ਨੇ ਆਪਣਾ ਸਮਾਨ ਸੰਭਾਲਿਆ ਤਾਂ ਪਤਾ ਲੱਗਾ ਕਿ ਘਰ ਵਿੱਚੋਂ ਕੈਸ਼ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਡਾਕਟਰ ਰਾਣਾ ਨੇ ਜਦੋਂ ਐਕਸਾਈਜ਼ ਵਿਭਾਗ ਤੋਂ ਇਸ ਤਲਾਸ਼ੀ ਬਾਰੇ ਜਾਣਕਾਰੀ ਮੰਗੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਬਿਨਾਂ ਕਿਸੇ ਸ਼ਿਕਾਇਤ ਤੇ ਬਿਨਾਂ ਵਰੰਟ ਦੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦਾ ਹੈ ਅਤੇ ਉਨਾਂ ਦੇ ਵਿਭਾਗ ਨੂੰ ਡਾਕਟਰ ਰਾਣਾ ਅਤੇ ਪਰਿਵਾਰ ਦੇ ਕਿਸੇ ਮੈਂਬਰ ਦੇ ਖਿਲਾਫ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। 

ਸਾਰੀ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਡਾਕਟਰ ਰਾਣਾ ਨੇ ਇਸ ਘਟਨਾ ਦੀ ਸ਼ਿਕਾਇਤ ਹੈਲਪਲਾਈਨ 181 ਅਤੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਆਪਣੇ ਮੁਲਾਜ਼ਮਾਂ ਦੀ ਗਲਤੀ ਹੋਣ ਕਾਰਨ ਪੁਲਿਸ ਮਹਿਕਮਾ ਕਾਰਵਾਈ ਕਰਨ ਵਿੱਚ ਆਨਾ ਕਾਨੀ ਕਰਦਾ ਰਿਹਾ; ਉਲਟਾ ਉਹਨਾਂ ਨੇ ਡਾਕਟਰ ਰਾਣਾ ਤੇ ਸਮਝੌਤਾ ਕਰਨ ਦਾ ਦਬਾਓ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਈ ਪੜਾਵਾਂ ਤੋਂ ਪ੍ਰਾਪਤ ਹੁੰਦਾ ਇਹ ਕੇਸ ਅਖੀਰ ਮਾਨਯੋਗ ਕੋਰਟ ਦੇ ਸਾਹਮਣੇ ਪੇਸ਼ ਹੋਇਆ ਅਤੇ 9 ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਕੋਰਟ ਨੇ ਇਨਸਾਫ ਕਰਦੇ ਹੋਏ ਡਾ. ਰਾਣਾ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਫੈਸਲੇ ਤਹਿਤ ਦੋਸ਼ੀਆਂ ਸੁੱਖਾ ਸਿੰਘ, ਹਰਮਿੰਦਰ ਸਿੰਘ, ਸੋਨੂ, ਪ੍ਰਿੰਸ, ਸੁਸ਼ੀਲ ਕੁਮਾਰ, ਹਰਬੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਧਾਰਾ 147, 452, 149, 506 ਮੁਤਾਬਿਕ ਸਜ਼ਾ ਹੋਈ। ਕੋਰਟ ਦਾ ਇਹ ਫੈਸਲਾ ਆਪਣੇ ਆਪ ਵਿੱਚ ਇਸ ਲਈ ਵੀ ਬਹੁਤ ਖਾਸ ਹੈ ਕਿ ਹਰ ਇੱਕ ਆਮ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਮਰਜ਼ੀ ਤੋਂ ਬਗੈਰ ਬਿਨਾਂ ਕਿਸੇ ਵਾਰੰਟ ਦੇ ਕੋਈ ਵੀ ਉਸਦੇ ਘਰ ਵਿੱਚ ਦਾਖਲ ਹੋ ਕੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਨਿਜਤਾ ਅਤੇ ਸੁਰੱਖਿਆ ਤੇ ਹਮਲਾ ਨਹੀਂ ਕਰ ਸਕਦਾ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ