Skip to main content

SAD to start Statewide Yatra led by party president Sukhbir Singh Badal on November 10 from Sri Damdama Sahib

SAD to start Statewide Yatra led by party president Sukhbir Singh Badal on November 10 from Sri Damdama Sahib (Yatra will be held in three phases with the second and third phases being launched from Sri Anandpur Sahib and Sri Akal Takht Sahib respectively) Chandigarh 17 October ( Ranjeet Singh Dhaliwal ) : The Shiromani Akali Dal (SAD) has decided to organize a Statewide Yatra covering all assembly constituencies which will start from Sri Damdama Sahib in Talwandi Sabo on November 10. The Yatra, which will be led by party president Sukhbir Singh Badal, will be conducted in three phases with the first phase being held from November 10 to 22. The second phase of the Yatra will be launched from Sri Anandpur Sahib and the third phase from Sri Akal Takht Sahib. Disclosing this after the culmination of a series of meetings with the party’s Scheduled Caste, Backward Class and Youth wing, which were presided over by Sukhbir Badal, senior leader Dr Daljit Cheema said the party president took fi...

ਯੂਆਈਡੀਏਆਈ (UIDAI) ਨੇ ਭਰੋਸੇਯੋਗ ਡਿਜੀਟਲ ਪਛਾਣ ਅਤੇ ਸੁਸ਼ਾਸਨ ਨੂੰ ਹੋਰ ਉਤਸ਼ਾਹਿਤ ਕਰਨ ਲਈ 'ਆਧਾਰ ਸੰਵਾਦ ਕੋਲਕਾਤਾ' ਵਿੱਚ ਪੰਜ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ

ਯੂਆਈਡੀਏਆਈ (UIDAI) ਨੇ ਭਰੋਸੇਯੋਗ ਡਿਜੀਟਲ ਪਛਾਣ ਅਤੇ ਸੁਸ਼ਾਸਨ ਨੂੰ ਹੋਰ ਉਤਸ਼ਾਹਿਤ ਕਰਨ ਲਈ 'ਆਧਾਰ ਸੰਵਾਦ ਕੋਲਕਾਤਾ' ਵਿੱਚ ਪੰਜ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ

ਮਾਣਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਆਧਾਰ ਭਾਰਤ ਦੇ ਵਿਕਾਸ ਸਫ਼ਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ; ਉਨ੍ਹਾਂ ਨੇ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਵਿੱਚ ਆਧਾਰ ਦੀ ਭੂਮਿਕਾ 'ਤੇ ਜ਼ੋਰ ਦਿੱਤਾ

ਅਗਲੀ ਕਾਰਜ ਯੋਜਨਾ 'ਤੇ ਚਰਚਾ ਕਰਨ ਲਈ 600 ਤੋਂ ਵੱਧ ਸੀਨੀਅਰ ਨੀਤੀ ਨਿਰਮਾਤਾ, ਉਦਯੋਗ ਜਗਤ ਦੇ ਆਗੂ ਤਕਨੀਕੀ ਮਾਹਰ ਅਤੇ ਪੇਸ਼ੇਵਰ ਇਕੱਠੇ ਹੋਏ

ਨਵੀਂ ਦਿੱਲੀ/ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਸੇਵਾਵਾਂ ਦੀ ਪਹੁੰਚ ਨੂੰ ਹੋਰ ਬਿਹਤਰ ਬਣਾਉਣ, ਆਧਾਰ ਦੀ ਵਰਤੋਂ ਰਾਹੀਂ ਸੁਵਿਧਾ ਵਧਾਉਣ ਅਤੇ ਲੋਕਾਂ ਦੇ ਵਿਆਪਕ ਹਿੱਤ ਵਿੱਚ ਯੋਗਦਾਨ ਪਾਉਣ ਦੇ ਮਕਸਦ ਨਾਲ ਵਿਚਾਰ-ਵਟਾਂਦਰਾ ਕਰਨ ਅਤੇ ਸੁਝਾਅ ਸਾਂਝੇ ਕਰਨ ਲਈ ਸਾਰੇ ਭਾਈਵਾਲਾਂ ਨਾਲ ਅੱਜ ਇੱਕ ਰੋਜ਼ਾ ਹਿੱਸੇਦਾਰ ਕਾਨਫਰੰਸ ਦਾ ਆਯੋਜਨ ਕੀਤਾ। 17ਵੇਂ ਆਧਾਰ ਦਿਵਸ ਦੇ ਮੌਕੇ 'ਤੇ ਕੋਲਕਾਤਾ ਵਿਖੇ ਆਯੋਜਿਤ ‘ਆਧਾਰ ਸੰਵਾਦ’ ਵਿੱਚ ਸੀਨੀਅਰ ਨੀਤੀ ਘਾੜੇ, ਉਦਯੋਗ ਜਗਤ ਦੇ ਆਗੂ, ਤਕਨੀਕੀ ਮਾਹਿਰ ਅਤੇ ਪੇਸ਼ੇਵਰਾਂ ਸਮੇਤ 600 ਤੋਂ ਵੱਧ ਹਿੱਸੇਦਾਰ ਇਕੱਤਰ ਹੋਏ। ਇਸ ਸਮਾਗਮ ਵਿੱਚ ਵਣਜ ਅਤੇ ਉਦਯੋਗ ਮੰਤਰਾਲਾ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਕਾਨਫਰੰਸ ਦੇਸ਼ ਲਈ ਇੱਕ ਭਰੋਸੇਯੋਗ ਡਿਜੀਟਲ ਪਛਾਣ ਬੁਨਿਆਦੀ ਢਾਂਚੇ ਵਜੋਂ ਆਧਾਰ ਦੇ ਨਿਰੰਤਰ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ।

ਇਸ ਮੌਕੇ ਪ੍ਰਸਾਦ ਨੇ ਕਿਹਾ ਕਿ “ਆਧਾਰ ਇੱਕ ਵੱਡੀ ਕਾਮਯਾਬੀ ਦੀ ਕਹਾਣੀ ਹੈ। ਭਾਰਤ ਦੇ ਵਿਕਾਸ ਦੀ ਗਾਥਾ ਵਿੱਚ ਆਧਾਰ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ।” ਉਨ੍ਹਾਂ ਕਿਹਾ ਕਿ “ਸੇਵਾਵਾਂ ਦੇ ਪ੍ਰਦਾਨ ਨੂੰ ਬਿਹਤਰ ਬਣਾਉਣ, ਵੱਡੇ ਪੱਧਰ 'ਤੇ ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਦੇਣ ਅਤੇ ਇਹ ਯਕੀਨੀ ਬਣਾਉਣ ਵਿੱਚ ਆਧਾਰ ਦੀ ਅਹਿਮ ਭੂਮਿਕਾ ਰਹੀ ਹੈ ਕਿ ਸਰਕਾਰੀ ਲਾਭ ਸਹੀ ਲੋਕਾਂ ਤੱਕ ਪਹੁੰਚਣ। ਸਾਡੇ ਡਿਜੀਟਲ ਸ਼ਾਸਨ ਦੀ ਨੀਂਹ ਵਜੋਂ, ਆਧਾਰ ਨੇ ਸਰਕਾਰੀ ਸੇਵਾਵਾਂ ਤੱਕ ਸਾਡੀ ਪਹੁੰਚ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਨਾਲ ਪਾਰਦਰਸ਼ਤਾ, ਕੁਸ਼ਲਤਾ ਅਤੇ ਸਮਾਵੇਸ਼ਿਤਾ ਯਕੀਨੀ ਹੋਈ ਹੈ।” ਸ਼੍ਰੀ ਪ੍ਰਸਾਦ ਨੇ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਤਾਲਮੇਲ ਬਣਾਈ ਰੱਖਣ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ ਕਿ ਆਧਾਰ ਪੱਛਮੀ ਬੰਗਾਲ ਦੇ ਲੋਕਾਂ ਲਈ ਕਿਸ ਤਰ੍ਹਾਂ ਲਾਭਦਾਇਕ ਸਿੱਧ ਹੋਣ ਜਾ ਰਿਹਾ ਹੈ ਅਤੇ ਸਰਕਾਰੀ ਪਹਿਲਕਦਮੀਆਂ ਦੇ ਲਾਭ ਸਹੀ ਲਾਭਪਾਤਰੀਆਂ ਤੱਕ ਪਹੁੰਚਣਗੇ।

ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਮੁੱਖ ਕਾਰਜਕਾਰੀ ਅਧਿਕਾਰੀ ਸੌਰਭ ਵਿਜੇ ਨੇ ਕਿਹਾ ਕਿ ਯੂਆਈਡੀਏਆਈ ਅਤੇ ਆਧਾਰ ਈਕੋਸਿਸਟਮ ਦੀ ਹਰ ਕਾਰਵਾਈ ਦੇ ਕੇਂਦਰ ਵਿੱਚ ਨਿਵਾਸੀ ਲਗਾਤਾਰ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ 17ਵੇਂ ਆਧਾਰ ਦਿਵਸ 'ਤੇ ਉਤਪਾਦਾਂ ਦੀ ਸ਼ੁਰੂਆਤ ਇਸੇ ਨਿਵਾਸੀ-ਕੇਂਦਰਿਤ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ। ਵਿਜੇ ਨੇ ਕਿਹਾ, “ਅਸੀਂ ਸਾਰਾ ਦਿਨ ਆਪਣੇ ਹਿੱਸੇਦਾਰਾਂ ਨਾਲ ਆਧਾਰ ਦੀ ਵਰਤੋਂ ਦਾ ਵਿਸਥਾਰ ਕਰਨ, ਸੁਸ਼ਾਸਨ ਲਈ ਪ੍ਰਮਾਣੀਕਰਨ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ, ਨਾਮਾਂਕਣ ਅਤੇ ਅੱਪਡੇਟ ਈਕੋਸਿਸਟਮ ਦੇ ਨਾਲ-ਨਾਲ ਉੱਭਰ ਰਹੀਆਂ ਤਕਨਾਲੋਜੀਆਂ ਦੀਆਂ ਚੁਣੌਤੀਆਂ ਅਤੇ ਮੌਕਿਆਂ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ।” ਯੂਆਈਡੀਏਆਈ ਦੇ ਉਪ ਡਾਇਰੈਕਟਰ ਜਨਰਲ ਵਿਵੇਕ ਸੀ ਵਰਮਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ, “ਅੱਜ ਇਹ ਸਵੀਕਾਰ ਕਰਨ ਦਾ ਵੀ ਮੌਕਾ ਹੈ ਕਿ ਤੇਜ਼ੀ ਨਾਲ ਬਦਲਦੇ ਡਿਜੀਟਲ ਭਾਰਤ ਦੀਆਂ ਬਦਲਦੀਆਂ ਲੋੜਾਂ ਦੇ ਨਾਲ ਆਧਾਰ ਲਗਾਤਾਰ ਵਿਕਸਿਤ ਹੋ ਰਿਹਾ ਹੈ। ਨਵੀਆਂ ਤਕਨੀਕਾਂ, ਸੇਵਾ ਪ੍ਰਦਾਨ ਕਰਨ ਦੇ ਨਵੇਂ ਰੂਪ ਅਤੇ ਨਿੱਜਤਾ, ਸੁਰੱਖਿਆ ਅਤੇ ਨਿਵਾਸੀਆਂ ਦੀ ਸੁਵਿਧਾ 'ਤੇ ਵਧੇਰੇ ਜ਼ੋਰ ਇਸਦੇ ਅਗਲੇ ਅਧਿਆਏ ਨੂੰ ਆਕਾਰ ਦੇ ਰਹੇ ਹਨ।” 

ਇਸ ਮੌਕੇ ਨਿਵਾਸੀਆਂ ਦੀ ਸਹੂਲਤ ਵਧਾਉਣ, ਸੁਰੱਖਿਆ ਮਜ਼ਬੂਤ ਕਰਨ, ਸੁਸ਼ਾਸਨ ਨੂੰ ਸਮਰੱਥ ਬਣਾਉਣ ਅਤੇ ਡਿਜੀਟਲ ਤਬਦੀਲੀ ਦੇ ਅਗਲੇ ਪੜਾਅ ਲਈ ਆਧਾਰ ਈਕੋਸਿਸਟਮ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਪੰਜ ਨਵੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ। ਸ਼ੁਰੂ ਕੀਤੀਆਂ ਗਈਆਂ ਇਹਨਾਂ ਪਹਿਲਕਦਮੀਆਂ ਵਿੱਚੋਂ ਅਹਿਮ ਸ਼ੁਰੂਆਤ ਹੈ— ਇਲੈਕਟ੍ਰਾਨਿਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ePDS) ਲਈ 'ਫੇਸ ਆਥੈਂਟੀਕੇਸ਼ਨ' (ਚਿਹਰੇ ਰਾਹੀਂ ਪਛਾਣ), ਜਿਸਨੂੰ ਯੂਆਈਡੀਏਆਈ, ਖੁਰਾਕ ਅਤੇ ਜਨਤਕ ਵੰਡ ਵਿਭਾਗ (DFPD) ਅਤੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਨੇ ਸਾਂਝੇ ਤੌਰ 'ਤੇ ਸ਼ੁਰੂ ਕੀਤਾ ਹੈ। ਸਹਿਮਤੀ 'ਤੇ ਅਧਾਰਿਤ, ਬਿਨਾਂ ਛੋਹੇ (ਕਾਂਟੈਕਟਲੈੱਸ) ਪਛਾਣ ਦੀ ਇਹ ਸੁਵਿਧਾ ਲਾਭਪਾਤਰੀਆਂ ਨੂੰ ਆਪਣੀ ਪਛਾਣ ਸਾਬਤ ਕਰਨ ਦਾ ਇੱਕ ਹੋਰ ਵਿਕਲਪ ਦਿੰਦੀ ਹੈ, ਖ਼ਾਸ ਤੌਰ 'ਤੇ ਉਹਨਾਂ ਹਾਲਾਤਾਂ ਵਿੱਚ ਜਿੱਥੇ ਉਂਗਲਾਂ ਦੇ ਨਿਸ਼ਾਨ (ਫਿੰਗਰਪ੍ਰਿੰਟ) ਨਾਲ ਪਛਾਣ ਕਰਨਾ ਔਖਾ ਹੋ ਸਕਦਾ ਹੈ। ਨਾਲ ਹੀ, ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਪਣੇ ਈਪੀਡੀਐੱਸ ਸਿਸਟਮ ਵਿੱਚ ਫੇਸ ਆਥੈਂਟੀਕੇਸ਼ਨ ਨੂੰ ਸ਼ਾਮਲ ਕਰਨ ਵਿੱਚ ਮਦਦ ਕਰਦੀ ਹੈ।

ਯੂਆਈਡੀਏਆਈ ਨੇ SWIK ਪੋਰਟਲ 2.0 ਵੀ ਲਾਂਚ ਕੀਤਾ, ਜੋ 'ਗੁੱਡ ਗਵਰਨੈਂਸ ਲਈ ਆਧਾਰ ਆਥੈਂਟੀਕੇਸ਼ਨ' ਫਰੇਮਵਰਕ ਤਹਿਤ ਆਧਾਰ ਪ੍ਰਮਾਣੀਕਰਨ ਦੀ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈ। ਯੋਗ ਗ਼ੈਰ-ਸਰਕਾਰੀ ਸੰਸਥਾਵਾਂ ਹੁਣ ਮਨਜ਼ੂਰੀ-ਪ੍ਰਾਪਤ ਵਰਤੋਂ ਦੇ ਮਾਮਲਿਆਂ ਲਈ ਸਿੱਧੇ ਪੋਰਟਲ ਰਾਹੀਂ ਸਬੰਧਤ ਮੰਤਰਾਲੇ ਅਤੇ ਵਿਭਾਗ ਨੂੰ ਤਜਵੀਜ਼ਾਂ ਭੇਜ ਸਕਦੀਆਂ ਹਨ, ਜਿਸ ਨਾਲ ਮਨਜ਼ੂਰੀ ਦੀ ਪ੍ਰਕਿਰਿਆ ਵਿਵਸਥਿਤ ਅਤੇ ਤਾਲਮੇਲ ਵਾਲੀ ਹੋ ਜਾਂਦੀ ਹੈ। ਇਹ ਪੋਰਟਲ ਹੈ - https://swik.meity.gov.in/

ਅੱਜ ਸ਼ੁਰੂ ਕੀਤਾ ਗਿਆ ਸਬ-AUA/ਸਬ-KUA (ਲਾਈਟ) ਫਰੇਮਵਰਕ, ਘੱਟ ਵਾਲੀਅਮ ਲੋੜਾਂ ਵਾਲੀਆਂ ਸਰਕਾਰੀ ਅਤੇ ਯੋਗ ਗ਼ੈਰ-ਸਰਕਾਰੀ ਸੰਸਥਾਵਾਂ ਦੁਆਰਾ ਆਧਾਰ ਪ੍ਰਮਾਣੀਕਰਨ ਨੂੰ ਵੱਡੇ ਪੱਧਰ 'ਤੇ ਅਪਣਾਉਣ ਵਿੱਚ ਮਦਦ ਕਰੇਗਾ। ਯੋਗ ਸੰਸਥਾਵਾਂ ਮੌਜੂਦਾ AUA/KUA ਦੇ ਆਥੈਂਟੀਕੇਸ਼ਨ ਬੁਨਿਆਦੀ ਢਾਂਚੇ ਦੀ ਵਰਤੋਂ ਕਰ ਸਕਦੀਆਂ ਹਨ। ਇਸ ਨਾਲ ਉਹਨਾਂ ਨੂੰ ਆਪਣਾ ਆਥੈਂਟੀਕੇਸ਼ਨ ਇਨਫਰਾਸਟ੍ਰਕਚਰ ਬਣਾਏ ਬਿਨਾਂ, ਰੀਅਲ-ਟਾਈਮ ਵਿੱਚ ਆਸਾਨੀ ਨਾਲ ਅਤੇ ਤੇਜ਼ੀ ਨਾਲ ਸਿਸਟਮ ਨਾਲ ਜੁੜਨ (ਆਨਬੋਰਡਿੰਗ) ਵਿੱਚ ਸਹਾਇਤਾ ਮਿਲਦੀ ਹੈ, ਨਾਲ ਹੀ ਉਹ ਯੂਆਈਡੀਏਆਈ ਦੀਆਂ ਸੁਰੱਖਿਆ, ਨਿੱਜਤਾ ਅਤੇ ਨਿਯਮਾਂ ਸੰਬੰਧੀ ਲੋੜਾਂ ਦੀ ਵੀ ਪਾਲਣਾ ਕਰਦੀਆਂ ਹਨ। ਯੂਆਈਡੀਏਆਈ ਨੇ ਇੱਕ ਨਵਾਂ 'ਟੋਕਨ ਮੈਨੇਜਮੈਂਟ ਸਿਸਟਮ' ਵੀ ਪੇਸ਼ ਕੀਤਾ, ਜਿਸ ਨਾਲ ਲੋਕਾਂ ਲਈ, ਜਿੱਥੇ ਵੀ ਲਾਗੂ ਹੋਵੇ, ਸੇਵਾਵਾਂ ਲਈ ਯੂਆਈਡੀਏਆਈ ਦੇ ਸੂਬਾਈ ਅਤੇ ਖੇਤਰੀ ਦਫ਼ਤਰਾਂ ਵਿੱਚ ਜਾਣਾ ਆਸਾਨ ਹੋ ਜਾਵੇਗਾ।

ਭਾਰਤੀ ਵਿਲੱਖਣ ਪਛਾਣ ਅਥਾਰਟੀ ਦੀ ਨਵੀਂ ਵੈੱਬਸਾਈਟ: ਵਣਜ ਅਤੇ ਉਦਯੋਗ ਮੰਤਰਾਲਾ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਯੂਆਈਡੀਏਆਈ ਦੀ ਨਵੀਂ ਵੈੱਬਸਾਈਟ ਦੀ ਸ਼ੁਰੂਆਤ ਕੀਤੀ, ਇਸ ਵੈੱਬਸਾਈਟ 'ਤੇ ਰੀਅਲ-ਟਾਈਮ ਵਿੱਚ ਜਾਣਕਾਰੀ ਮਿਲੇਗੀ। ਲੋਕ ਚਾਰ ਮੁੱਖ ਕਾਰਨਾਂ ਕਰਕੇ ਯੂਆਈਡੀਏਆਈ ਕੋਲ ਆਉਂਦੇ ਹਨ: ਆਧਾਰ ਨੂੰ ਸਮਝਣ, ਕਿਸੇ ਸੇਵਾ ਦੀ ਵਰਤੋਂ ਕਰਨ, ਕੋਈ ਦਸਤਾਵੇਜ਼ ਲੱਭਣ ਜਾਂ ਮਦਦ ਲੈਣ ਲਈ। ਨਵੇਂ ਡਿਜ਼ਾਈਨ ਵਾਲੀ ਵੈੱਬਸਾਈਟ ਇਹਨਾਂ ਸਾਰੇ ਕੰਮਾਂ ਨੂੰ ਇੱਕ ਸਪੱਸ਼ਟ ਅਤੇ ਸਰਲ ਢਾਂਚੇ ਵਿੱਚ ਲਿਆਉਂਦੀ ਹੈ। ਵੈੱਬਸਾਈਟ ਨੂੰ ਆਧਾਰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਯੂਆਈਡੀਏਆਈ ਦੀ ਵੈੱਬਸਾਈਟ, ਮਾਈ ਆਧਾਰ ਪੋਰਟਲ ਅਤੇ ਆਧਾਰ ਐਪ 'ਤੇ ਇਕੋ ਜਿਹੀ ਵਿਜ਼ੂਅਲ ਪਛਾਣ ਬਣੀ ਰਹੇ। ਨਵੀਂ ਵੈੱਬਸਾਈਟ ਦੇ ਡਿਜ਼ਾਈਨ ਵਿੱਚ 'ਐਕਸੈਸੀਬਿਲਟੀ' (ਸਾਰਿਆਂ ਲਈ ਆਸਾਨੀ ਨਾਲ ਵਰਤੋਂ ਕਰਨ ਦੀ ਸਹੂਲਤ) ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਸ ਵਿੱਚ ਸਕ੍ਰੀਨ-ਰੀਡਰ ਅਨੁਕੂਲਤਾ, ਫੌਂਟ ਆਕਾਰ ਬਦਲਣ ਦੀ ਸਹੂਲਤ, ਬਿਹਤਰ ਕਲਰ ਕੰਟ੍ਰਾਸਟ, ਕੀਬੋਰਡ ਨੈਵੀਗੇਸ਼ਨ ਅਤੇ ਐਕਸੈਸੀਬਿਲਟੀ ਨਾਲ ਸਬੰਧਤ ਹੋਰ ਸੁਧਾਰ ਸ਼ਾਮਲ ਹਨ। ਇਸ ਨਾਲ ਦਿਵਿਆਂਗ ਵਿਅਕਤੀਆਂ ਸਮੇਤ ਸਾਰੇ ਨਾਗਰਿਕਾਂ ਲਈ ਆਧਾਰ ਨਾਲ ਸਬੰਧਤ ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚਣਾ ਆਸਾਨ ਅਤੇ ਸਮਾਵੇਸ਼ੀ ਹੋ ਜਾਵੇਗਾ।

ਭਾਸ਼ਿਣੀ ਏਕੀਕਰਣ (ਇੰਟੀਗ੍ਰੇਸ਼ਨ) ਦੇ ਨਾਲ, ਇਹ ਵੈੱਬਸਾਈਟ ਅੰਗਰੇਜ਼ੀ ਅਤੇ ਹਿੰਦੀ ਸਮੇਤ 13 ਭਾਸ਼ਾਵਾਂ ਦਾ ਸਮਰਥਨ ਕਰਦੀ ਹੈ। ਸਾਡੀ ਜਲਦੀ ਹੀ ਇਸ ਵੈੱਬਸਾਈਟ ਨੂੰ 23 ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਦੀ ਯੋਜਨਾ ਹੈ, ਮੌਜੂਦਾ ਸਮੇਂ ਵਿੱਚ ਇਹ 13 ਭਾਸ਼ਾਵਾਂ ਵਿੱਚ ਉਪਲਬਧ ਹੈ। ਨਵੀਂ ਵੈੱਬਸਾਈਟ ਵਿੱਚ ਯੂਆਈਡੀਏਆਈ ਕਰੀਅਰ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਡੈਪੂਟੇਸ਼ਨ ਦੇ ਮੌਕਿਆਂ ਲਈ ਆਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ ਅਤੇ ਚਾਹਵਾਨ ਬਿਨੈਕਾਰਾਂ ਲਈ ਇੱਕ ਸਰਲ ਅਤੇ ਪਾਰਦਰਸ਼ੀ ਪ੍ਰਕਿਰਿਆ ਉਪਲਬਧ ਹੁੰਦੀ ਹੈ।

Comments

Most Popular

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

GIEAIA seeks merger of four public sector general insurers

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ