ਪਾਵਰ ਗ੍ਰਿੱਡ ਨੇ ਸੀਐੱਸਆਰ ਪਹਿਲ ਦੇ ਤਹਿਤ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ
ਪਾਵਰ ਗ੍ਰਿੱਡ ਨੇ ਸੀਐੱਸਆਰ ਪਹਿਲ ਦੇ ਤਹਿਤ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤਾ
ਚੰਡੀਗੜ੍ਹ 5 ਅਕਤੂਬਰ ( ਰਣਜੀਤ ਧਾਲੀਵਾਲ ) : ਬਿਜਲੀ ਮੰਤਰਾਲਾ, ਭਾਰਤ ਸਰਕਾਰ ਅਧੀਨ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਦੇ ਉੱਦਮ, ਪਾਵਰ ਗ੍ਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ (ਪਾਵਰ ਗ੍ਰਿੱਡ) ਨੇ ਆਪਣੇ ਉੱਤਰੀ ਖੇਤਰ -।। ਰੀਜ਼ਨਲ ਹੈੱਡਕੁਆਰਟਰ, ਜੰਮੂ ਰਾਹੀਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲ ਅਧੀਨ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ), ਚੰਡੀਗੜ੍ਹ ਵਿਖੇ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਦੀ ਸਥਾਪਨਾ ਕੀਤੀ ਹੈ। ਇਹ ਪ੍ਰੋਜੈਕਟ ਪਾਵਰ ਗ੍ਰਿੱਡ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਵਿਚਕਾਰ ਲਗਭਗ 17.19 ਕਰੋੜ ਰੁਪਏ ਦੀ ਲਾਗਤ ਨਾਲ 06, ਜੂਨ, 2025 ਵਿੱਚ ਹਸਤਾਖਰਸ਼ੁਦਾ ਇੱਕ ਸਮਝੌਤਾ ਪੱਤਰ (ਐੱਮਓਯੂ) ਅਧੀਨ ਲਾਗੂ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਬਿਜਲੀ ਖੇਤਰ ਵਿੱਚ ਨਵੀਨਤਾ, ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣਾ, ਸਮਕਾਲੀ ਤਕਨੀਕੀ ਚੁਣੌਤੀਆਂ ਦਾ ਹੱਲ ਕਰਨਾ ਅਤੇ ਉਦਯੋਗ ਦੀਆਂ ਉਭਰਦੀਆਂ ਜ਼ਰੂਰਤਾਂ ਦੇ ਅਨੁਸਾਰ ਇੱਕ ਕੁਸ਼ਲ ਕਾਰਜਬਲ ਤਿਆਰ ਕਰਨਾ ਹੈ। ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਨਾਲ ਵਿਦਿਅਕ ਮਿਆਰਾਂ ਵਿੱਚ ਵਾਧਾ, ਨਵੀਨਤਾ ਨੂੰ ਪ੍ਰੋਤਸਾਹਨ ਅਤੇ ਟਿਕਾਊ ਕਾਰਜ ਪ੍ਰਣਾਲੀਆਂ ਨੂੰ ਹੁਲਾਰਾ ਦੇ ਕੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿਦਿਅਕ ਅਤੇ ਖੋਜ ਮਾਹੌਲ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤੇ ਜਾਣ ਦੀ ਉਮੀਦ ਹੈ। ਇਸ ਪਹਿਲ ਨਾਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹੋਰ ਖੇਤਰਾਂ ਦੇ ਵਿਦਿਆਰਥੀਆਂ ਸਮੇਤ ਖੋਜਕਰਤਾਵਾਂ ਅਤੇ ਵਿਦਿਅਕ ਭਾਈਚਾਰੇ ਨੂੰ ਵਿਆਪਕ ਲਾਭ ਪ੍ਰਾਪਤ ਹੋਵੇਗਾ। ਪੰਜਾਬ ਇੰਜੀਨੀਅਰਿੰਗ ਕਾਲਜ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਵਿਸ਼ਿਆਂ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੀ ਇੱਕ ਵਿਸਤ੍ਰਿਤ ਲੜੀ ਪ੍ਰਦਾਨ ਕਰਦਾ ਹੈ।
ਹੈਂਡਓਵਰ ਸੈਰੇਮਨੀ ਦੌਰਾਨ, ਪਾਵਰ ਗ੍ਰਿੱਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਵਾਮਸੀ ਰਾਮਮੋਹਨ ਬੁਰਾ ਨੇ ਰਸਮੀ ਤੌਰ ‘ਤੇ ਇਹ ‘ਪਾਵਰ ਗ੍ਰਿੱਡ ਸੈਂਟਰ ਆਫ ਐਕਸੀਲੈਂਸ’ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਚੰਡੀਗੜ੍ਹ ਦੇ ਡਾਇਰੈਕਟਰ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਨੂੰ ਸੌਂਪਿਆ। ਇਹ ਸਮਾਗਮ ਡਾ. ਯਤੀਂਦ੍ਰ ਦ੍ਵਿਵੇਦੀ, ਡਾਇਰੈਕਟਰ (ਪਰਸੋਨਲ), ਪਾਵਰ ਗ੍ਰਿੱਡ; ਅਖਿਲੇਸ਼ ਪਾਠਕ, ਡਾਇਰੈਕਟਰ (ਪ੍ਰੋਜੈਕਟਸ), ਪਾਵਰ ਗ੍ਰਿੱਡ; ਨਵੀਨ ਕੁਮਾਰ, ਮੁੱਖ ਚੌਕਸੀ ਅਧਿਕਾਰੀ (ਚੀਫ ਵਿਜੀਲੈਂਸ ਅਫਸਰ), ਪਾਵਰ ਗ੍ਰਿੱਡ; ਅਤੇ ਸ਼੍ਰੀ ਤਰੁਣ ਬਜਾਜ, ਪ੍ਰਬੰਧ ਨਿਦੇਸ਼ਕ, ਪਾਵਰ ਗ੍ਰਿੱਡ ਉੱਤਰੀ ਖੇਤਰ -।। ਦੇ ਨਾਲ-ਨਾਲ ਪਾਵਰ ਗ੍ਰਿੱਡ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮਾਣਮੱਤੇ ਮੌਜੂਦਗੀ ਵਿੱਚ ਸੰਪੰਨ ਹੋਇਆ। ਇਸ ਮੌਕੇ ਨੇ ਉਦਯੋਗ-ਵਿਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ, ਪਾਵਰ ਗ੍ਰਿੱਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਵਾਮਸੀ ਰਾਮਮੋਹਨ ਬੁਰਾ ਨੇ ਪ੍ਰਭਾਵਸ਼ਾਲੀ ਸੀਐੱਸਆਰ ਪਹਿਲਕਦਮੀਆਂ ਰਾਹੀਂ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਉੱਤਮਤਾ ਨੂੰ ਹੁਲਾਰਾ ਦੇਣ ਲਈ ਕੰਪਨੀ ਦੀ ਅਟੁੱਟ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦਿਅਕ ਅਤੇ ਖੋਜ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਭਵਿੱਖ ਦੀਆਂ ਪ੍ਰਤਿਭਾਵਾਂ ਨੂੰ ਤਰਾਸ਼ਣ, ਤਕਨੀਕੀ ਤਰੱਕੀ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਲਈ ਸਥਾਈ ਮੁੱਲ ਸਿਰਜਣਾ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਰੇਖਾਂਕਿਤ ਕੀਤਾ ਕਿ ਪਾਵਰ ਗ੍ਰਿੱਡ ਰਾਸ਼ਟਰ ਨਿਰਮਾਣ ਅਤੇ ਇੱਕ ਕੁਸ਼ਲ ਅਤੇ ਭਵਿੱਖ ਲਈ ਤਿਆਰ ਕਾਰਜਬਲ ਦੇ ਵਿਕਾਸ ਵਿੱਚ ਯੋਗਦਾਨ ਦੇਣ ਵਾਲੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਨਿਰੰਤਰ ਸਮਰਪਿਤ ਹੈ।



Comments
Post a Comment