ਪਿਆਰ, ਸਾਦਗੀ ਅਤੇ ਏਕਤਾ ਦੀ ਦੈਵੀ ਭਾਵਨਾ ਨਾਲ ਸਜਾਏ ਗਏ ਸਾਦੇ ਨਿਰੰਕਾਰੀ ਸਮੂਹਿਕ ਵਿਆਹ
126 ਨਵ-ਵਿਆਹੇ ਜੋੜੇ ਵਿਆਹ ਦੇ ਬੰਧਨ ਵਿੱਚ ਬੱਝੇ
ਆਪਸੀ ਪਿਆਰ ਅਤੇ ਸਮਰਪਣ ਵਿਆਹੁਤਾ ਜੀਵਨ ਨੂੰ ਖੁਸ਼ਹਾਲ ਬਣਾਵੇ : ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ
ਚੰਡੀਗੜ੍ਹ / ਸਮਾਲ੍ਖਾ 30 ਅਕਤੂਬਰ ( ਰਣਜੀਤ ਧਾਲੀਵਾਲ ) : ਜਿੱਥੇ ਸਤਿਗੁਰੂ ਦੇ ਪਵਿੱਤਰ ਆਸ਼ੀਰਵਾਦ, ਪਿਆਰ ਅਤੇ ਅਧਿਆਤਮਿਕਤਾ ਦਾ ਸੁਮੇਲ ਹੁੰਦਾ ਹੈ, ਉੱਥੇ ਹਰ ਸ਼ੁਭ ਪਲ ਇੱਕ ਦੈਵੀ ਅਨੁਭਵ ਬਣ ਜਾਂਦਾ ਹੈ। 79ਵੇਂ ਨਿਰੰਕਾਰੀ ਸੰਤ ਸਮਾਗਮ ਦੀ ਸਮਾਪਤੀ ਤੋਂ ਬਾਅਦ, ਸਮਾਲਖਾ ਦੇ ਅਧਿਆਤਮਕ ਸਥੱਲ ਦੇ ਪਵਿੱਤਰ ਮੈਦਾਨ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਦੈਵੀ ਰਹਿਨੁਮਾਈ ਹੇਠ ਆਯੋਜਿਤ ਇਹ ਸਮੂਹਿਕ ਵਿਆਹ ਸਮਾਰੋਹ ਅਧਿਆਤਮਿਕ ਭਾਵਨਾ ਦਾ ਇੱਕ ਸੁੰਦਰ ਪ੍ਰਤੀਕ ਬਣ ਗਿਆ। ਜਦੋਂ 126 ਨਵ-ਵਿਆਹੇ ਜੋੜੇ ਵਿਆਹ ਦੇ ਸੂਤਰ ਵਿੱਚ ਪਰੋਏ ਗਏ ਅਤੇ ਜਿਹਨਾਂ ਨੇ ਪਿਆਰ, ਸਮਰਪਣ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਸਤਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਹਾਰ ਅਤੇ ਨਿਰੰਕਾਰੀ ਸਾਂਝਾ ਹਾਰ ਨਾਲ ਹੋਈ, ਜਿਸਨੂੰ ਮਿਸ਼ਨ ਦੀ ਪ੍ਰਧਾਨ, ਸਤਿਕਾਰਯੋਗ ਰਾਜਕੁਮਾਰੀ ਜੀ, ਅਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਸਾਰੇ ਨਵ-ਵਿਆਹੇ ਜੋੜਿਆਂ ਨੂੰ ਪਹਿਨਾਇਆ। ਉਨ੍ਹਾਂ ਲਈ ਨਵੇਂ ਜੀਵਨ ਦੀ ਖੁਸ਼ਹਾਲ ਕਾਮਨਾ ਕੀਤੀ। ਇਸ ਤੋਂ ਬਾਅਦ ਹਿੰਦੀ ਵਿੱਚ ਭਗਤੀ ਪੂਰਨ ਨਿਰੰਕਾਰੀ ਲਾਵਾਂ ਪੜੀਆਂ ਗਈਆਂ। ਜੋ ਵਿਸ਼ਵਾਸ, ਸਤਿਕਾਰ ਅਤੇ ਸਮਰਪਣ ਨਾਲ ਭਰੇ ਵਿਆਹੁਤਾ ਜੀਵਨ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੀਆਂ ਹਨ। ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਨੇ ਨਵ-ਵਿਆਹੇ ਜੋੜਿਆ 'ਤੇ ਫੁੱਲ ਵਰਸਾਏ ਅਤੇ ਉਨ੍ਹਾਂ ਨੂੰ ਖੁਸ਼ੀ, ਸ਼ਾਂਤੀ ਅਤੇ ਅਨੰਦ ਦਾ ਆਸ਼ੀਰਵਾਦ ਪ੍ਰਦਾਨ ਕੀਤਾ । ਆਪਣੇ ਆਸ਼ੀਰਵਾਦ ਵਿੱਚ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਨਵ-ਵਿਆਹੀਆਂ ਜੋੜੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਮੂਹਿਕ ਵਿਆਹ ਦੀ ਭਾਵਨਾ ਸਿਰਫ਼ ਇੱਕ ਸਮਾਗਮ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਬਲਕਿ ਜੀਵਨ ਦਾ ਇੱਕ ਤਰੀਕਾ ਬਣਨਾ ਚਾਹੀਦਾ ਹੈ। ਪਤੀ-ਪਤਨੀ ਨੂੰ ਇੱਕ ਦੂਜੇ ਦੀਆਂ ਜ਼ਿੰਮੇਵਾਰੀਆਂ ਨੂੰ ਬਰਾਬਰ ਸੰਭਾਲਣਾ ਚਾਹੀਦਾ ਹੈ, ਪਿਆਰ, ਵਿਸ਼ਵਾਸ ਅਤੇ ਸਦਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ ਅਤੇ ਜੀਵਨ ਦੀ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਇੱਕ ਦੂਜੇ ਦੇ ਖੰਭ ਬਣਨਾ ਚਾਹੀਦਾ ਹੈ।
ਸਤਿਗੁਰੂ ਮਾਤਾ ਜੀ ਨੇ ਸੇਵਾ, ਧਿਆਨ ਅਤੇ ਸਤਿਸੰਗ ਦੇ ਮਾਰਗ 'ਤੇ ਆਪਸੀ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਅਤੇ ਪਤੀ-ਪਤਨੀ ਇੱਕ ਦੂਜੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਨ । ਵਿਆਹ ਇੱਕ ਪਵਿੱਤਰ ਰਿਸ਼ਤਾ ਹੈ ਜੋ ਜੀਵਨ ਭਰ ਦੇ ਪਿਆਰ, ਸਤਿਕਾਰ ਅਤੇ ਸਮਰਪਣ ਦੁਆਰਾ ਦਰਸਾਇਆ ਜਾਂਦਾ ਹੈ, ਜਿਸਨੂੰ ਦੋਵਾਂ ਪਰਿਵਾਰਾਂ ਵਿਚਕਾਰ ਆਪਸੀ ਸਤਿਕਾਰ ਅਤੇ ਪਿਆਰ ਦੁਆਰਾ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਨਵ-ਵਿਆਹੇ ਜੋੜਿਆਂ ਨੂੰ ਇੱਕ ਦੂਜੇ ਦੀਆਂ ਕਮੀਆਂ ਨੂੰ ਆਸਾਨੀ ਨਾਲ ਸਵੀਕਾਰ ਕਰਨ, ਮਾਫੀ ਅਤੇ ਨਿਮਰਤਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਇਸ ਸਾਦੇ ਸਮੂਹਿਕ ਵਿਆਹ ਦੌਰਾਨ ਸਤਿਗੁਰੂ ਮਾਤਾ ਜੀ ਦੇ ਪਰਿਵਾਰ ਦੇ ਇੱਕ ਮੈਂਬਰ ਦਾ ਸ਼ੁਭ ਵਿਆਹ ਵੀ ਸੰਪੰਨ ਹੋਇਆ।
ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਜੋਗਿੰਦਰ ਸੁਖੀਜਾ ਜੀ ਨੇ ਦੱਸਿਆ ਕਿ ਸਮਾਜ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਰੋਹ ਵਿੱਚ ਸਤਿਗੁਰੂ ਮਾਤਾ ਜੀ ਦੀ ਮੌਜੂਦਗੀ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ - ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ ਅਤੇ ਕਸ਼ਮੀਰ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੱਛਮੀ ਬੰਗਾਲ - ਦੇ ਨਾਲ-ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਤੋਂ ਨਵ-ਵਿਆਹੇ ਜੋੜਿਆਂ ਨੇ ਸ਼ਮੂਲੀਅਤ ਕੀਤੀ। ਵੱਖ ਵੱਖ ਖੇਤਰਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਤੋਂ ਆਉਣ ਵਾਲੇ ਇਨ੍ਹਾਂ 126 ਨੌਜਵਾਨ ਜੋੜਿਆਂ ਦੇ ਮੇਲ ਨੇ ਏਕਤਾ, ਸਮਾਨਤਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਦੀ ਇੱਕ ਵਿਲੱਖਣ ਉਦਾਹਰਣ ਸਥਾਪਤ ਕੀਤੀ, ਜਿੱਥੇ ਵਿਭਿੰਨਤਾ ਦੇ ਵਿਚਕਾਰ ਪਿਆਰ ਅਤੇ ਮਨੁੱਖਤਾ ਦਾ ਸਾਂਝਾ ਧਾਗਾ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ।


Comments
Post a Comment