ਸਰਪੰਚ ਪ੍ਰਦੀਪ ਸਿੰਘ ਤੇ ਉਸਦੀ ਜੁੰਡਲੀ ਤੇ ਪਰਚਾ ਦਰਜ਼ ਕਰਕੇ ਗਿਰਫ਼ਤਾਰ ਕਰਾਉਣ ਲਈ,
ਸ਼ਹੀਦੀ ਯਾਦਗਾਰ ਨੂੰ ਸਰਕਾਰੀ ਸ਼ਹੀਦੀ ਯਾਦਗਾਰੀ ਦਾ ਦਰਜਾ ਦੇਣ ਦੀ ਮੰਗ
ਚੰਡੀਗੜ੍ਹ 7 ਅਕਤੂਬਰ ( ਰਣਜੀਤ ਧਾਲੀਵਾਲ ) : 9 ਅਕਤੂਬਰ ਨੂੰ ਕਿਸਾਨਾਂ ਮਜ਼ਦੂਰਾਂ ਬੁੱਧੀਜੀਵੀਆਂ ਕਲਾਕਾਰਾਂ ਰੰਗਕਰਮੀਆ ਜਮਹੂਰੀ ਹਿੱਸਿਆਂ ਵੱਲੋਂ ਤਲਵੰਡੀ ਸਲੇਮ ਦੇ ਸਰਪੰਚ ਪਰਦੀਪ ਸਿੰਘ ਅਤੇ ਉਸ ਦੀ ਜੁੰਡਲੀ ਤੇ ਪਰਚਾ ਦਰਜ ਕਰਕੇ ਤੁਰੰਤ ਗਿਰਫਤਾਰ ਕਰਾਉਣ ਲਈ ਅਤੇ ਸ਼ਹੀਦੀ ਯਾਦਗਾਰੀ ਨੂੰ ਸ਼ਹੀਦੀ ਯਾਦਗਾਰੀ ਦਾ ਦਰਜਾ ਦਿਵਾਉਣ ਲਈ ਨਕੋਦਰ ਦੇ ਡੀਐਸਪੀ ਦੇ ਦਫਤਰ ਅੱਗੇ 9 ਅਕਤੂਬਰ ਨੂੰ ਲਾਏ ਜਾ ਰਹੇ ਧਰਨੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਭਰਵੀਂ ਸਮੂਲੀਅਤ ਕਰੇਗੀ । ਜਥੇਬੰਦੀ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾ ,ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 8 ਸਤੰਬਰ ਨੂੰ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਭੂਤਰੇ ਹੋਏ ਸਰਪੰਚ ਵੱਲੋਂ ਤੇ ਮੌਜੂਦਾ ਐਮਐਲਏ ਦੀ ਸਹਿ ਤੇ ਸਾਰੇ ਯਾਦਗਾਰ ਕਮੇਟੀ ਦੇ ਆਗੂਆਂ ਤੇ ਹਮਲਾ ਕੀਤਾ ਗਿਆ ਤੇ ਖਾਸ ਕਰਕੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਗਾਲੀ ਗਲੋਚ ਦੇ ਨਾਲ ਨਾਲ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਵੀਡੀਓ ਬਣਾ ਰਹੇ ਨੌਜਵਾਨ ਦਾ ਮੋਬਾਇਲ ਖੋਹ ਕੇ ਵੀਡੀਓ ਡਲੀਟ ਕਰ ਦਿੱਤੀ ਗਈ।
ਇਹ ਮੁਬਾਇਲ ਮੌਕੇ ਤੇ ਨਕੋਦਰ ਡੀਐਸਪੀ ਨੇ ਉਨ੍ਹਾਂ ਤੋਂ ਬਰਾਮਦ ਕਰਕੇ ਭਰੇ ਇਕੱਠ ਵਿੱਚ ਮੋੜਿਆ ਸਾਰੇ ਘਟਨਾ ਕਰਮ ਦੀ ਬਕਾਇਦਾ ਅਰਜੀ ਪੱਤਰ ਕੀਤਾ ਗਿਆ ਐਸਐਸਪੀ ਦੇ ਧਿਆਨ ਚ ਲਿਆਂਦਾ ਗਿਆ, ਡੀਐਸਪੀ ਨੂੰ ਕਿਹਾ ਗਿਆ ਲੋਕਲ ਥਾਣੇ ਦੇ ਵਿੱਚ ਉਹਦੀ ਅਰਜੀ ਦਿੱਤੀ ਗਈ। ਪ੍ਰਦੀਪ ਸਰਪੰਚ ਤੇ ਉਹਦੀ ਜੁੰਡੀਲੀ ਵੱਲੋਂ ਜੋ ਜਾਤੀ ਸੂਚਕ ਤੇ ਗਾਲੀ ਗਲੋਚ ਕੀਤਾ ਗਿਆ ਤੇ ਹਮਲਾ ਕੀਤਾ। ਉਸ ਸਾਰੀ ਘਟਨਾ ਦੀ ਕਾਰਵਾਈ ਦਾ ਉਹਦੇ ਤੇ ਪਰਚਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਅੱਜ ਤੱਕ ਸਰਕਾਰੀ ਤੇ ਸਿਆਸੀ ਸ਼ਹਿ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ।
ਪਿਛਲੇ ਦਿਨੀ ਜੋ ਸਾਰੇ ਬੁੱਧੀਜੀਵੀ ,ਕਲਮਕਾਰ ,ਜਮਹੂਰੀ ਹਿੱਸਿਆਂ ,ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਫੈਸਲਾ ਕੀਤਾ ਗਿਆ ਕਿ ਨੌ ਅਕਤੂਬਰ ਨੂੰ ਨਕੋਦਰ ਵਿਖੇ ਡੀਐਸਪੀ ਦਫਤਰ ਅੱਗੇ ਵੱਡਾ ਇਕੱਠ ਕੀਤਾ ਜਾ ਰਿਹਾ ਉਹਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ 14 ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੇ ਸੰਧਵਾਂ ਵਿਖੇ ਇਕੱਠ ਕੀਤਾ ਜਾਣਾ ਹੈ ਅਤੇ 15 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਵੱਡਾ ਇਕੱਠ ਹੋਣ ਜਾ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਭਰਵੀਂ ਸ਼ਮੂਲੀਅਤ ਕਰਾਉਣ ਕਿਉਂਕਿ ਜੇ ਅੱਜ ਸਾਡੇ ਲੋਕ ਪੱਖੀ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਹੀ ਹਮਲੇ ਹੋਣ ਲੱਗ ਪਏ ਜਿਨਾਂ ਤੋਂ ਸਾਡੀ ਨਵੀਂ ਪੀੜੀ ਨੇ ਸੰਘਰਸ਼ਾਂ ਦੀ ਪ੍ਰੇਰਨਾ ਲੈਕੇ ਹੱਕੀ ਸੰਘਰਸ਼ ਲੜਨੇ ਹਨ।ਇਸ ਲਈ ਜਰੂਰੀ ਹੈ ਕਿ ਹਾਕਮਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਦੇ ਹੋਏ ਵੱਡੇ ਇਕੱਠ ਕਰਕੇ ਇਨ੍ਹਾਂ ਹਮਲਿਆਂ ਨੂੰ ਮੋੜਿਆ ਜਾ ਸਕੇ।

Comments
Post a Comment