ਭਾਜਪਾ ਵੱਲੋਂ ਦੇਸ਼ ਵਿੱਚ ਨਵੇ ਤਰੀਕੇ ਅਪਣਾ ਕੇ ਤਾਨਾਸ਼ਾਹੀ ਰਾਜ ਪੈਦਾ ਕੀਤਾ ਜਾ ਰਿਹਾ ਹੈ ਅਤੇ ਅਸਿੱਧੇ ਤੋਰ ‘ਤੇ ਐਮਰਜੈਸ਼ੀ ਲਾਗੂ ਕਰ ਦਿੱਤੀ ਗਈ ਹੈ
ਭਾਜਪਾ ਵੱਲੋਂ ਦੇਸ਼ ਵਿੱਚ ਨਵੇ ਤਰੀਕੇ ਅਪਣਾ ਕੇ ਤਾਨਾਸ਼ਾਹੀ ਰਾਜ ਪੈਦਾ ਕੀਤਾ ਜਾ ਰਿਹਾ ਹੈ ਅਤੇ ਅਸਿੱਧੇ ਤੋਰ ‘ਤੇ ਐਮਰਜੈਸ਼ੀ ਲਾਗੂ ਕਰ ਦਿੱਤੀ ਗਈ ਹੈ
ਐਸ.ਏ.ਐਸ.ਨਗਰ 1 ਅਕਤੂਬਰ ( ਰਣਜੀਤ ਧਾਲੀਵਾਲ ) : ਅੱਜ ਮੋਹਾਲੀ ਵਿਖੇ ਖੱਬੀਆਂ ਪਾਰਟੀਆਂ ਵੱਲੋ ਮੁਖ ਚੋਣ ਕਮਿਸ਼ਨਰ (ਭਾਰਤ) ਦੀਆਂ ਕਥਿਤ ਪੱਖਪਾਤੀ ਅਤੇ ਗੈਰ-ਕਾਨੂੰਨੀ ਕਾਰਵਾਈਆਂ ਦੇ ਖਿਲਾਫ਼ ਦਿੱਤੇ ਸੱਦੇ ਤਹਿਤ, ਭਾਰਤੀ ਕਾਮੂਨਿਸਟ ਪਾਰਟੀ ਜਿਲ੍ਹਾਂ ਮੋਹਾਲੀ ਵੱਲੋਂ ਕਾਮਰੇਡ ਬੰਤ ਸਿੰਘ ਬਰਾੜ ਅਤੇ ਵਕੀਲ ਜਸਪਾਲ ਸਿੰਘ ਦੱਪਰ ਦੀ ਅਗਵਾਈ ਵਿੱਚ ਰੋਸ ਪ੍ਰਦੱਸ਼ਨ ਡੀ.ਸੀ. ਦੱਫਤਰ ਦੇ ਸਾਹਮਣੇ ਰੋਸ ਪ੍ਰਦੱਸ਼ਨ ਕੀਤਾ ਗਿਆ। ਇਸ ਪ੍ਰਦੱਸਨ ਵਿੱਚ ਜਿਲ੍ਹੇ ਭਰ ਤੋ ਸੈਂਕੜੇ ਸਾਥੀ ਸਾਮਿਲ ਹੋਏ ਤੇ ਮੰਗ ਕੀਤੀ ਗਈ ਮੁਖ ਚੋਣ ਕਮਿਸ਼ਨਰ ਦੇ ਖਿਲਾਫ਼ ਅਪਰਾਧਿਕ ਮੁਕੱਦਮਾਂ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸੰਵਿਧਾਨਿਕ ਅਹੁਦੇ ਤੋਂ ਵੀ ਬਰਖ਼ਾਸਤ ਕੀਤਾ ਜਾਵੇ। ਇਸ ਤੋਂ ਇਲਾਵਾ, 13 ਕਰੋੜ ਭਾਰਤੀ ਮੱਤਦਾਤਵਾਂ ਦੀਆਂ ਗੈਰ-ਕਾਨੂੰਨੀ ਤਰੀਕੇ ਨਾਲ ਵੋਟਾ ਕੱਟਣ ਦੀ ਕਥਿਤ ਸਾਜਿਸ਼ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੀ ਸਾਮਿਲ ਹਨ ਅਤੇ ਉਹਨਾਂ ਦੇ ਵੀ ਅਸਤੀਫ਼ਿਆਂ ਦੀ ਵੀ ਮੰਗ ਕੀਤੀ ਗਈ ਹੈ।
“ਇਸ ਮੋਕੇ ਕਾਮਰੇਡ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਭਾਰਤੀ ਲੋਕਤੰਤਰ ਨੂੰ ਕੇਂਦਰ ਦੀ ਸਰਕਾਰ ਵੱਲੋਂ ਇੱਕ ਡੂੰਘੀ ਸਾਜਿਸ਼ ਰਾਹੀ ਕਮਜੋਰ ਕੀਤਾ ਜਾ ਰਿਹਾ ਹੈ ਅਤੇ ਲੋਕਾ ਦੇ ਮਤ ਦਾ ਅਧਿਕਾਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ ਲਗਾਇਆ ਕਿ ਕੇਂਦਰ ਸਰਕਾਰ ਦੇ ਕਹਿਣ ਤੇ ਮੁਖ ਚੋਣ ਕਮਿਸ਼ਨਰ ਨੇ ਆਪਣੇ ਸਹਿਯੋਗੀ ਚੋਣ ਇਲੈਕਸ਼ਨ ਕਮਿਸ਼ਨਰਾਂ ਦੀ ਸਹਿਮਤੀ ਤੋ ਬਿਨਾਂ ਦੇਸ ਵਿੱਸ ਗੈਰ-ਕਾਨੂੰਨੀ ਤਰੀਕੇ ਨਾਲ ਐਸ. ਆਈ. ਆਰ. ਕੀਤੀ ਜਾ ਰਹੀ ਹੈ ਅਤ ਜਿਸ ਰਾਹੀ ਦੇਸ ਦੀ ਕਰੋੜਾ ਨਾਗਰਿਕਾਂ ਦੀਆ ਵੋਟ ਦਾ ਅਧਿਕਾਰ ਖੋਇਆ ਜਾ ਰਿਹਾ ਹੈ ਅਤੇ ਉਨ੍ਹਾਂ ਤੋ ਉਨ੍ਹਾਂ ਦੇ ਪੁਰਖਿਆ ਨਾਲ ਸਬੰਧਿਤ ਦੱਸਤਾਵੇਜ਼ ਪੇਸ ਕਰਨ ਦੀ ਹੁਕਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਚੋਂਣਾ ਜਿੱਤਣ ਦੇ ਉਦੇਸ਼ ਨਾਲ ਚੋਣ ਕਮਿਸ਼ਨਰਾ ਦੇ ਪੱਖ ਵਿੱਚ ਸੰਸਦ ਵਿੱਚ ਇਲੈਕਸ਼ਨ ਕਮਿਸ਼ਨਰਸ਼ ਐਕਟ 2023, ਪਾਸ ਕੀਤਾ ਗਿਆ ਹੈ ਜਿਸ ਵਿੱਚ ਇਲੈਕਸ਼ਨ ਕਮਿਸ਼ਨਰਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਕੇਸ਼ ਨਾ ਦਰਜ ਹੋ ਸਕੇ ਅਤੇ ਉਸਨੂੰ ਰਾਸਟਰਪਤੀ ਦੀ ਤਰ੍ਹਾਂ ਪੂਰੀ ਕਾਨੂੰਨੀ ਸਰੁਖਿਆ ਪ੍ਰਦਾਨ ਕੀਤੀ ਗਈ ਹੈ, ਭਾਵ ਇਲੈਕਸ਼ਨ ਕਮਿਸ਼ਨਰਾ ਤੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਜਾ ਅਪਰਾਧਿਕ ਗਤੀਵਿਧੀਆਂ ਕਰਨ ਦਾ ਅਧਿਕਾਰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ। ਉਸਨੂੰ ਇਹ ਗਾਰੰਟੀ ਵੀ ਦਿੱਤੀ ਗਈ ਹੈ ਕਿ ਉਸਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀ ਹੋਵੇਗੀ। ਇਸ ਕਰਕੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਦੇਸ ਦੇ ਨਾਗਿਰਕਾ ਨਾਲ ਸਾਜਿਸ਼ ਰੱਚ ਕੇ ਦੇਸਧ੍ਰੋਹ ਦਾ ਜੁਰਮ ਕੀਤਾ ਹੈ।
ਇਸ ਮੋਕੇ ਐਡਵੋਕੇਟ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਜਦੋ ਦੀ ਬੀਜੇਪੀ ਸੱਤਾ ਵਿੱਚ ਆਈ ਹੈ ਉਸਨੇ ਦੇਸ਼ ਦੀਆਂ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਇੱਕ-ਇੱਕ ਕਰਕੇ ਖਤਮ ਕਰ ਦਿੱਤਾ ਹੈ, ਜਿਵੇ ਕਿ ਇਲੈਕਸ਼ਨ ਕਮਿਸ਼ਨ, ਪ੍ਰੈਸ਼, ਆਜਾਦ ਨਿਆਂਪਾਲਿਕਾ ਦੇ ਸਵੰਤਤਰਾ ਤੇ ਅਧਿਕਾਰਾ ਨੂੰ ਖਤਮ ਕੀਤਾ ਗਿਆ ਹੈ। ਦੇਸ਼ ਦੇ ਵਿੱਚ ਇਕ ਤਰ੍ਹਾਂ ਦੀ ਬਗੈਰ ਐਲਾਨ ਕੀਤੇ ਐਮਰਜੈਸ਼ੀ ਲਾਈ ਹੋਈ ਹੈ ਅਤੇ ਨਾਗਰਿਕਾਂ ਦੇ ਸਾਰੇ ਅਧਿਕਾਰ ਜਿਵੇ ਕਿ ਬੋਲਣ ਦੀ, ਖਾਣ ਦੀ, ਪਹਿਨਣ ਦੀ, ਵੋਟ ਪਾਉਣ ਦੀ ਤੇ ਭਾਸਾ ਬੋਲਣ ਅਤੇ ਆਪਣੇ ਧਰਮ ਮੰਨਣ ਦੀ ਆਜਾਦੀ ਨੂੰ ਖਤਮ ਕੀਤਾ ਜਾ ਰਿਹਾ ਹੈ। ਇਲੈਕਸ਼ਨ ਕਮਿਸ਼ਨ ਨੇ ਐੱਸ. ਆਈ. ਆਰ ਦੇ ਬਹਾਨੇ ਦੇਸ ਦੇ ਨਾਗਿਰਕਾਂ ਨੂੰ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ ਸਬੂਤਾ ਦੀ ਮੰਗ ਕਰ ਰਿਹਾ ਹੈ। ਦੇਸ ਦੇ ਵਿੱਚ ਕੇਦਰੀ ਇਜੰਸਈਆਂ ਜਿਸ ਤਰ੍ਹਾਂ ਕਿ ਈ.ਡੀ. ਤੇ ਸੀ.ਬੀ.ਆਈ ਦੀ ਦੁਰਵਰਤੋ ਦੇ ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬੋਲਣ ਤੋ ਤੇ ਆਪਣੇ ਹੱਕਾ ਦੀ ਆਵਾਜ ਚੁਕਣ ਤੋਂ ਰੋਕਿਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋ ਕੇਂਦਰ ਦੀ ਸਰਕਾਰ ਵੱਲੋਂ ਚੀਫ ਇਲੈਕਸ਼ਨ ਕਮਿਸ਼ਨ ਦੀ ਮਦਦ ਦੇ ਨਾਲ ਵਿਰੋਧੀ ਪਾਰਟੀਆਂ ਦੇ ਚੋਣ ਨਿਸਾਨ ਅਤੇ ਨਾਂ ਤੇ ਰੋਕ ਲਾਈ ਜਾ ਰਹੀ ਹੈ, ਜਿਵੇ ਕਿ ਮਹਾਰਾਸ਼ਟਰਾ ਸਿਵ ਸੈਨਾ ਤੇ ਪੱਛਮ ਬੰਗਾਲ ਤਰੀਮੁਲ ਕਾਗਰਸ਼ ਪਾਰਟੀਆਂ ਵਿਚ ਫੁਟ ਪਾ ਕੇ ਉਨ੍ਹਾਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਚੋਣ ਨਿਸਾਨ ਅਤੇ ਨਾਂ ਤੇ ਰੋਕ ਲਾਈ ਜਾ ਰਹੀ ਹੈ ਅਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।ਇਸ ਮੋਕੇ ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਰਾਹੀ ਰਾਜਾਂ ਦੇ ਈ.ਆਰ.ਓ. (ਅਸੀਟੈਟ ਰਿਟਿਰਨਿੰਗ ਆਫਿਸਰ) ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਈ.ਨੈੱਟ ਰਾਹੀ ਪੂਰੀ ਚੋਣ ਪ੍ਰਕਿਰਿਆ ਨੂੰ ਕੇਦਰੀ ਕਰਨ ਕੀਤਾ ਜਾ ਰਿਹਾ ਹੈ, ਜੋ ਕਿ ਸੰਵਿਧਾਨ ਦੇ ਮੁਤਾਬਿਕ ਗੈਰ ਕਾਨੂੰਨੀ ਹੈ। ਉਹਨਾਂ ਨੇ ਅੱਗੇ ਮੰਗ ਕੀਤੀ ਕਿ ਐੱਸ .ਆਈ. ਆਰ. ਨੂੰ ਤੁਰੰਤ ਬੰਦ ਕੀਤਾ ਜਾਵੇ ਤੇ 13 ਕਰੋੜ ਰੱਦ ਕੀਤੀਆ ਵੋਟਾਂ ਨੂੰ ਤੁਰੰਤ ਬਹਾਲ ਕਰਕੇ ਜਾਂ 2025 ਦੀ ਵੋਟਰ ਸੂਚੀ ਦੇ ਅਨੁਸਾਰ ਚੋਣਾਂ ਕਰਵਾਈਆਂ ਜਾਣ। ਉਹਨਾਂ ਅੱਗੇ ਕਿਹਾ ਕਿ ਈ.ਵੀ.ਐੱਮ ਰਾਹੀ ਚੋਣਾ ਬੰਦ ਕਰਕੇ ਬੈਲਟ ਪੇਪਰ ਰਾਹੀ ਚੋਣਾ ਕਰਵਾਈਆਂ ਜਾਣ ਕਿਉਕਿ ਈ.ਵੀ.ਐੱਮ ਰਾਹੀ ਭਾਜਪਾ ਸਰਕਾਰਾਂ ਵੱਡੇ ਪੱਧਰ ਤੇ ਵੋਟਾਂ ਦੀ ਚੋਰੀ ਕਰਕੇ ਵਿਰੋਧੀ ਧਿਰਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਤੋਰ ਤੇ ਹਰਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਦੇਸ਼ ਵਿੱਚ ਨਵੇ ਤਰੀਕੇ ਨਾਲ ਦੇਸ਼ ਵਿੱਚ ਤਾਨਾਸ਼ਾਹੀ ਅਤੇ ਐਮਰਜੈਸ਼ੀ ਲਗਾ ਦਿੱਤੀ ਗਈ ਹੈ ਪਰ ਹੁਣ ਦੇਸ਼ ਦੇ 145 ਕਰੋੜ ਲੋਕ ਹੁਣ ਜਾਗ ਚੱਕੇ ਹਨ ਅਤੇ ਬਹੁਤ ਜਲਦੀ ਭਾਜਪਾ ਸਰਕਾਰ ਨੂੰ ਕੇਂਦਰ ਦੀ ਕੁਰਸੀ ਤੋ ਪਾਸੇ ਕਰ ਦੇਣਗੇ। ਇਸ ਮੋਕੇ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਪ੍ਰਮੁੱਖ ਦਿਲਦਾਰ ਸਿੰਘ, ਗੁਰਦਿਆਲ ਸਿੰਘ, ਵਿਨੋਦ ਚੁੱਗ, ਅਵਤਾਰ ਸਿੰਘ ਦੱਪਰ, ਹਰਮੇਲ ਸਿੰਘ ਖਰੜ, ਕਾਮਰੇਡ ਰਾਜ ਕੁਮਾਰ ਚੰਡੀਗੜ੍ਹ, ਕਾਮਰੇਡ ਦੇਵੀ ਦਿਆਲ, ਬਲਵਿੰਦਰ ਸਿੰਘ ਜੜੋਤ, ਅਸ਼ਵਨੀ ਕੁਮਾਰ, ਜਸ਼ਮੇਰ ਸਿੰਘ ਮਗਰਾ, ਨਸੀਬ ਸਿੰਘ ਜੜੋਤ, ਸੁਰਿੰਦਰ ਲੋਹਾਰੀਆ ਅਤੇ ਮਹਿੰਦਰਪਾਲ ਸਿੰਘ।

Comments
Post a Comment