ਕਿਸੇ ਵੱਡੇ ਹਾਦਸੇ ਦੀ ਇੰਤਜਾਰ ਵਿੱਚ ਫੇਸ ਸੱਤ ਦੀਆਂ ਲਾਈਟਾਂ ਕੋਲ ਧਸੀ ਸੜਕ, ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ
ਮੋਰਚਾ ਆਗੂਆਂ ਨੇ ਈਡੀ ਦੇ ਡਾਇਰੈਕਟਰ ਨੂੰ ਕੀਤੀ ਅਪੀਲ, ਮੋਹਾਲੀ 'ਚ ਬਣ ਰਹੇ ਮਾਲਾਂ ਦੀ ਹੋਵੇ ਜਾਂਚ
ਇਹ ਸੜਕ ਫਨਿਕਸ ਮਾਲ ਅੰਦਰ 25-30 ਫੁੱਟ ਤੱਕ ਬੇਸਮੈਂਟ ਦੀ ਹੋ ਰਹੀ ਖੁਦਾਈ ਕਰਨ ਤਸ ਚੁੱਕੀ ਹੈ : ਕੁੰਭੜਾ
ਐਸ.ਏ.ਐਸ.ਨਗਰ 16 ਅਕਤੂਬਰ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਪ੍ਰੈਸ ਨੂੰ ਸੱਤ ਦੀਆਂ ਲਾਈਟਾਂ ਦੇ ਕੋਲ ਬਣ ਰਹੇ ਫਿਨਿਕਸ ਮਾਲ ਦੇ ਆ ਰਹੇ ਨਤੀਜਿਆਂ ਨੂੰ ਦਿਖਾਉਂਦਿਆ ਕਿਹਾ ਕਿ ਕਿਸ ਤਰ੍ਹਾਂ ਸਰਵਿਸ ਰੋਡ ਬੁਰੀ ਤਰਹਾਂ ਬੈਠਦੀ ਜਾ ਰਹੀ ਹੈ ਤੇ ਇਹ ਰੋਡ ਜੋ ਪਿਛਲੇ ਸਾਲ ਨਵੀਂ ਤਿਆਰ ਹੋਈ ਸੀ ਟੁੱਟਣੀ ਸ਼ੁਰੂ ਹੋ ਗਈ ਹੈ। ਜਿਸ ਦੀ ਜਿੰਮੇਵਾਰੀ ਪੂਰਨ ਤੌਰ ਤੇ ਫਿਨਿਕਸ ਮਾਲ ਵਾਲਿਆਂ ਦੀ ਹੈ ਕਿਉਂਕਿ ਮਾਲ ਦੇ ਅੰਦਰ ਬੇਸਮੈਂਟ ਦੀ ਖੁਦਾਈ ਚੱਲ ਰਹੀ ਹੈ। ਜਿਸ ਕਾਰਨ 25-30 ਫੁੱਟ ਖੁਦਾਈ ਹੋ ਰਹੀ ਹੈ। ਜਿਸ ਕਾਰਨ ਆਲੇ ਦੁਆਲੇ ਦੀ ਜਮੀਨ ਬੈਠਣੀ ਸ਼ੁਰੂ ਹੋ ਗਈ ਹੈ। ਮਾਲ ਵਾਲਿਆਂ ਨੇ ਇਸ ਰੋਡ ਤੇ ਚੱਲਣ ਵਾਲਿਆਂ ਨੂੰ ਰੁਕਾਵਟਾਂ ਲਗਾਕੇ ਰੋਕਿਆ ਹੋਇਆ ਹੈ। ਜਿਸ ਕਾਰਣ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਪਰੋਕਤ ਬਿਆਨ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਦੱਸਿਆ ਤੇ ਇਸ ਬੁਰੀ ਤਰ੍ਹਾਂ ਧੱਸੀ ਹੋਈ ਸੜਕ ਨੂੰ ਦਿਖਾਇਆ। ਫਿਨਿਕਸ ਮਾਲ ਦੇ ਅੰਦਰ ਬੇਸਮੈਂਟ ਦੀ ਹੋ ਰਹੀ ਖੁਦਾਈ ਬਾਰੇ ਵੀ ਦੱਸਿਆ। ਇੱਥੇ ਇਹ ਦੱਸਣਯੋਗ ਹੈ ਕਿ ਮਾਨਯੋਗ ਹਾਈ ਕੋਰਟ ਵੱਲੋਂ ਇਸ ਦੀ ਦਰਖਤਾਂ ਤੇ ਲੱਗੀ ਸਟੇਅ ਦੇ ਬਾਵਜੂਦ ਵੀ ਦਰੱਖਤਾਂ ਨੂੰ ਧੜੱਲੇ ਨਾਲ ਕੱਟਿਆ ਗਿਆ ਹੈ ਤੇ ਅਦਾਲਤ ਵੱਲੋਂ ਕੀਤੇ ਗਏ ਹੁਕਮਾਂ ਨੂੰ ਵੀ ਨਹੀਂ ਮੰਨਿਆ ਗਿਆ। ਇਸ ਮਾਲ ਵੱਲੋਂ ਦਰੱਖਤਾਂ ਦੀ ਕੀਤੀ ਜਾ ਰਹੀ ਕਟਾਈ ਨੂੰ ਰੋਕਣ ਲਈ 80 ਸਾਲਾ ਬਜ਼ੁਰਗ ਬਾਪੂ ਲਾਭ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਇਸ ਮਾਲ ਦੇ ਗੇਟ ਅੱਗੇ ਪੱਕਾ ਧਰਨਾ ਲਗਾਈ ਬੈਠੇ ਹਨ। ਇਸ ਕਟਾਈ ਨੂੰ ਰੋਕਣ ਲਈ ਮੋਰਚਾ ਆਗੂਆਂ ਨੇ ਪੁੱਡਾ ਗਮਾਡਾ ਦੇ ਉੱਚ ਅਧਿਕਾਰੀਆਂ, ਡੀਸੀ ਮੋਹਾਲੀ ਅਤੇ ਐਸਐਸਪੀ ਮੋਹਾਲੀ ਤੱਕ ਵੀ ਪਹੁੰਚ ਕੀਤੀ। ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਪ੍ਰਧਾਨ ਕੁੰਭੜਾ ਨੇ ਅੱਗੇ ਬੋਲਦਿਆਂ ਕਿਹਾ ਕਿ ਸਰਕਾਰ ਉਦੋਂ ਤੱਕ ਅੱਖਾਂ ਮੀਚ ਕੇ ਬੈਠੀ ਹੈ ਜਦੋਂ ਤੱਕ ਕੋਈ ਵੱਡਾ ਹਾਦਸਾ ਨਹੀਂ ਹੁੰਦਾ। ਅਸੀਂ ਸਰਕਾਰ ਨੂੰ ਬਾਰ-ਬਾਰ ਦੱਸ ਰਹੇ ਹਾਂ, ਇੱਕ ਮਹੀਨਾ ਪਹਿਲੇ ਵੀ ਇਸ ਧੱਸ ਰਹੀ ਸੜਕ ਬਾਰੇ ਖਬਰਾਂ ਚੱਲੀਆਂ ਸਨ ਪਰ ਸਰਕਾਰ ਦੇ ਅਧਿਕਾਰੀ ਟਸ ਤੋਂ ਮਸ ਨਹੀਂ ਹੋਏ ਤੇ ਇਹ ਜੋ ਸੜਕ ਹੈ ਟੁੱਟਣੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਬੁਰੀ ਤਰ੍ਹਾਂ ਬਰਬਾਦ ਹੋ ਜਾਏਗੀ। ਇਸ ਕਾਰਣ ਰਾਤ ਬਰਾਤੇ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰਧਾਨ ਕੁੰਭੜਾ ਨੇ ਕਿਹਾ ਜਦੋਂ ਤੱਕ ਮਾਲ ਦੇ ਮਾਲਕਾਂ ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮੋਰਚੇ ਵੱਲੋਂ ਬਾਪੂ ਲਾਭ ਸਿੰਘ, ਮਾਸਟਰ ਬਨਵਾਰੀ ਲਾਲ, ਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਕੌਰ, ਨੀਲਮ ਰਾਣੀ, ਨਰਿੰਦਰ ਪਾਲ ਸਿੰਘ, ਗੌਰਵ ਅਗਰਵਾਲ ਆਦਿ ਹਾਜ਼ਰ ਹੋਏ।

Comments
Post a Comment