ਤਲਵਿੰਦਰ ਨੇ ਸੰਗੀਤਕ ਤੇ ਕਲਾਤਮਕ ਅਨੁਭਵ ਰਾਹੀਂ ਪ੍ਰਸ਼ੰਸਕਾਂ ਨਾਲ ਮਨਾਇਆ ਆਪਣੀ ਈਪੀ ‘ਪੇਂਟੇਡ ਫੀਲਿੰਗਜ਼’ ਦੀ ਰਿਲੀਜ਼ ਦਾ ਜਸ਼ਨ
ਤਲਵਿੰਦਰ ਨੇ ਸੰਗੀਤਕ ਤੇ ਕਲਾਤਮਕ ਅਨੁਭਵ ਰਾਹੀਂ ਪ੍ਰਸ਼ੰਸਕਾਂ ਨਾਲ ਮਨਾਇਆ ਆਪਣੀ ਈਪੀ ‘ਪੇਂਟੇਡ ਫੀਲਿੰਗਜ਼’ ਦੀ ਰਿਲੀਜ਼ ਦਾ ਜਸ਼ਨ
ਮੁੰਬਈ ਵਿੱਚ 50 ਤੋਂ ਵੱਧ ਕਲਾਕਾਰਾਂ ਨੇ ਮਿਊਰਲਜ਼ ਅਤੇ ਕੈਨਵਸ ਰਾਹੀਂ ਭਾਵਨਾਵਾਂ ਨੂੰ ਦਿੱਤੀ ਕਲਾਤਮਕ ਪੇਸ਼ਕਾਰੀ; ਐਨਡੀਐਸ ਅਤੇ ਕਿਡਜੇਵੈਸਟ ਨਾਲ ਤਲਵਿੰਦਰ ਨੇ ਦਿੱਤੀ ਲਾਈਵ ਪੇਸ਼ਕਾਰੀ
ਚੰਡੀਗੜ੍ਹ 2 ਨਵੰਬਰ ( ਰਣਜੀਤ ਧਾਲੀਵਾਲ ) : ਆਪਣੀ ਰੂਹਾਨੀ ਆਵਾਜ਼ ਅਤੇ ਵਿਲੱਖਣ ਐਂਬੀਐਂਟ-ਪੌਪ ਸੰਗੀਤ ਸ਼ੈਲੀ ਲਈ ਜਾਣੇ ਜਾਂਦੇ ਗਾਇਕ ਅਤੇ ਗੀਤਕਾਰ ਤਲਵਿੰਦਰ ਨੇ ਮੁੰਬਈ ਵਿੱਚ ਇੱਕ ਵਿਸ਼ੇਸ਼ ‘ਲਿਸਨਿੰਗ ਐਂਡ ਆਰਟ ਐਕਸਪੀਰੀਅੰਸ’ ਰਾਹੀਂ ਆਪਣੀ ਚਾਰ ਗੀਤਾਂ ਵਾਲੀ ਈਪੀ ‘ਪੇਂਟੇਡ ਫੀਲਿੰਗਜ਼’ ਦੀ ਰਿਲੀਜ਼ ਦਾ ਜਸ਼ਨ ਮਨਾਇਆ। ਇਸ ਮੌਕੇ ਉਨ੍ਹਾਂ ਨੇ ਦੋ ਨਵੇਂ ਗੀਤ ‘ਗੀਤ’ ਅਤੇ ‘ਜਿੰਦ ਮੇਰੀ’ ਰਿਲੀਜ਼ ਕੀਤੇ। ਇਸ ਤੋਂ ਪਹਿਲਾਂ ‘ਅਸੇ ਪਾਸੇ’ ਅਤੇ ਕਿਡਜੇਵੈਸਟ ਨਾਲ ‘ਮੰਗਦਾ ਵਾਪਿਸ ਕਿਉਂ’ ਰਿਲੀਜ਼ ਹੋ ਚੁੱਕੇ ਹਨ। ਇਸ ਵਿਸ਼ੇਸ਼ ਸਮਾਗਮ ਵਿੱਚ 50 ਤੋਂ ਵੱਧ ਕਲਾਕਾਰਾਂ ਨੇ ਸ਼ਮੂਲੀਅਤ ਕਰਦਿਆਂ ਕੰਧ-ਚਿੱਤਰਾਂ (ਮਿਊਰਲਜ਼) ਅਤੇ ਕੈਨਵਸ ਰਾਹੀਂ ‘ਪੇਂਟੇਡ ਫੀਲਿੰਗਜ਼’ ਨਾਲ ਜੁੜੀਆਂ ਭਾਵਨਾਵਾਂ ਨੂੰ ਆਪਣੀ ਕਲਾਤਮਕ ਪੇਸ਼ਕਾਰੀ ਦਿੱਤੀ। ਇਸ ਦੌਰਾਨ ਤਲਵਿੰਦਰ ਨੇ ਐਨਡੀਐਸ ਅਤੇ ਕਿਡਜੇਵੈਸਟ ਨਾਲ ਲਾਈਵ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਆਪਣੀ ਈਪੀ ਬਾਰੇ ਗੱਲ ਕਰਦਿਆਂ ਤਲਵਿੰਦਰ ਨੇ ਕਿਹਾ, “ਮੈਂ ਅਜਿਹਾ ਸੰਗੀਤ ਸਿਰਜਣਾ ਚਾਹੁੰਦਾ ਸੀ, ਜਿਸ ਨਾਲ ਲੋਕ ਨਿੱਜੀ ਪੱਧਰ 'ਤੇ ਜੁੜ ਸਕਣ। ਹਰ ਗੀਤ ਦੀ ਆਪਣੀ ਕਹਾਣੀ ਅਤੇ ਭਾਵਨਾ ਹੈ। ਮੇਰੀ ਇੱਛਾ ਹੈ ਕਿ ਲੋਕ ਸਾਲਾਂ ਬਾਅਦ ਵੀ ਇਨ੍ਹਾਂ ਗੀਤਾਂ ਵਿੱਚ ਆਪਣੀ ਜ਼ਿੰਦਗੀ ਦੇ ਤਜਰਬੇ ਲੱਭ ਸਕਣ।” ਗੀਤ ‘ਗੀਤ’ ਦੀ ਰਚਨਾ ਲਿਖਣ ਦੀ ਪ੍ਰੇਰਣਾ ਨਾ ਮਿਲਣ ਸਬੰਧੀ ਹੋਈ ਗੱਲਬਾਤ ਤੋਂ ਹੋਈ। ਇਸ ਬਾਰੇ ਉਨ੍ਹਾਂ ਕਿਹਾ, “ਕਈ ਵਾਰ ਇਹ ਨਾ ਜਾਣਨਾ ਕਿ ਕੀ ਲਿਖਣਾ ਹੈ, ਆਪਣੇ ਆਪ ਵਿੱਚ ਹੀ ਇੱਕ ਨਵੀਂ ਸ਼ੁਰੂਆਤ ਬਣ ਸਕਦਾ ਹੈ।”ਦੂਜੇ ਪਾਸੇ, ‘ਜਿੰਦ ਮੇਰੀ’ ਇੱਕ ਔਰਤ ਦੇ ਨਜ਼ਰੀਏ ਤੋਂ ਇੱਕਤਰਫ਼ਾ ਪਿਆਰ ਅਤੇ ਅਣਕਹੀਆਂ ਭਾਵਨਾਵਾਂ ਦੇ ਦਰਦ ਨੂੰ ਬਿਆਨ ਕਰਦਾ ਹੈ। ਇਹ ਗੀਤ ਤਲਵਿੰਦਰ ਨੇ 2025 ਦੇ ਹੈਲੋਵੀਨ ਟੂਰ ਦੌਰਾਨ ਲੁਧਿਆਣਾ ਵਿੱਚ ਆਪਣੀ ਪੇਸ਼ਕਾਰੀ ਤੋਂ ਅਗਲੇ ਦਿਨ ਚੰਡੀਗੜ੍ਹ ਦੇ ਇੱਕ ਸਟੂਡੀਓ ਵਿੱਚ ਤਿਆਰ ਕੀਤਾ ਸੀ। ਈਪੀ ਦੇ ਚਾਰੇ ਗੀਤ ਪਿਆਰ, ਰਿਸ਼ਤਿਆਂ, ਅਧੂਰੀਆਂ ਖਵਾਹਿਸ਼ਾਂ ਅਤੇ ਜਜ਼ਬਾਤਾਂ ਦੇ ਵੱਖ-ਵੱਖ ਰੰਗਾਂ ਨੂੰ ਪੇਸ਼ ਕਰਦੇ ਹਨ।

Comments
Post a Comment