ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ (CAG) ਵੱਲੋਂ ਸਾਲ 2025-26 ਦੌਰਾਨ 249 ਰਿਪੋਰਟਾਂ ਨੂੰ ਮਨਜ਼ੂਰੀ
ਆਡਿਟ ਦਖ਼ਲਅੰਦਾਜ਼ੀ ਰਾਹੀਂ 4,251 ਕਰੋੜ ਰੁਪਏ ਦੀ ਵਸੂਲੀ ਹੋਈ
ਚੰਡੀਗੜ੍ਹ 28 ਨਵੰਬਰ ( ਰਣਜੀਤ ਧਾਲੀਵਾਲ ) : ਭਾਰਤ ਦੇ ਕੰਟਰੋਲਰ ਐਂਡ ਆਡੀਟਰ ਜਨਰਲ (CAG) ਨੇ ਸਾਲ 2025-26 ਦੌਰਾਨ ਕੁੱਲ 249 ਆਡਿਟ ਰਿਪੋਰਟਾਂ ਨੂੰ ਮਨਜ਼ੂਰੀ ਦੇ ਕੇ ਉਨ੍ਹਾਂ 'ਤੇ ਦਸਤਖ਼ਤ ਕੀਤੇ। ਇਹ ਰਿਪੋਰਟਾਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਪੇਸ਼ ਕਰਨ ਲਈ ਤਿਆਰ ਕੀਤੀਆਂ ਗਈਆਂ ਸਨ। ਇਸ ਗੱਲ ਦਾ ਖੁਲਾਸਾ ਡਿਪਟੀ ਸੀ ਏ ਜੀ ( Deputy CAG) ਏ.ਐੱਮ. ਬਜਾਜ ਨੇ ਅੱਜ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਇਸ ਸਾਲ ਦੌਰਾਨ ਸੰਸਥਾ ਨੇ ਕਈ ਮਹੱਤਵਪੂਰਨ ਅਤੇ ਬਦਲਾਅਕਾਰੀ ਪਹਿਲਕਦਮੀਆਂ ਕੀਤੀਆਂ, ਜਿਨ੍ਹਾਂ ਵਿੱਚ ਸ਼ਾਮਲ ਹਨ: ਡਾਟਾ ਅਧਾਰਿਤ ਆਡਿਟ ਨੂੰ ਆਡਿਟ ਦੀ ਮਿਆਰੀ ਕਾਰਜ-ਪ੍ਰਣਾਲੀ ਦਾ ਹਿੱਸਾ ਬਣਾਉਣਾ। ਰਾਜ ਦੀਆਂ ਖੁਦਮੁਖਤਿਆਰ ਸੰਸਥਾਵਾਂ ਵਿੱਚ ਲੇਖਾ-ਜੋਖਾ ਤਿਆਰ ਕਰਨ ਦੀ ਪ੍ਰਕਿਰਿਆ ਅਤੇ ਕੇਂਦਰੀ ਤੇ ਰਾਜ ਪੱਧਰ ਦੀਆਂ ਖੁਦਮੁਖਤਿਆਰ ਸੰਸਥਾਵਾਂ ਵਿੱਚ ਅੰਦਰੂਨੀ ਨਿਯੰਤਰਣ ਪ੍ਰਣਾਲੀ ਨੂੰ ਮਜ਼ਬੂਤ ਕਰਨਾ। ਸਥਾਨਕ ਸੰਸਥਾਵਾਂ ਵਿੱਚ ਲੇਖਾ-ਜੋਖਾ ਤਿਆਰ ਕਰਨ ਅਤੇ ਵਿੱਤੀ ਆਡਿਟ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ। ਅੰਤਰਰਾਸ਼ਟਰੀ ਆਡਿਟ ਭਾਈਚਾਰੇ ਵਿੱਚ ਆਪਣੀ ਅਗਵਾਈ ਵਾਲੀ ਭੂਮਿਕਾ ਨੂੰ ਜਾਰੀ ਰੱਖਣਾ।

Comments
Post a Comment