ਫਰੈਂਡਜ ਫੋਰਐਵਰ ਵੈਲਫੇਅਰ ਸੋਸਾਇਟੀ ਵੱਲੋਂ ਲਗਾਇਆ ਗਿਆ 34ਵਾਂ ਖੂਨਦਾਨ ਕੈਂਪ
ਖਰੜ 5 ਜੁਲਾਈ ( ਰਣਜੀਤ ਧਾਲੀਵਾਲ ) : ਫਰੈਡਜ਼ ਫੌਰਐਵਰ ਵੈੱਲਫੇਅਰ ਸੁਸਾਇਟੀ ਰਜਿ ਖਰੜ ਮੁਹਾਲੀ ਵੱਲੋਂ 34ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਸ੍ਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਬਹੁਤ ਜਿਆਦਾ ਗਰਮੀ ਪੈ ਰਹੀ ਹੈ। ਇਸ ਮੌਸਮ ਵਿੱਚ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਬਹੁਤ ਜਿਆਦਾ ਘਾਟ ਹੋ ਜਾਂਦੀ ਹੈ। ਇਸ ਨੂੰ ਮੁੱਖ ਰੱਖਦੇ ਹੋਏ ਇਹ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 146 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ।
ਪੀ ਜੀ ਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਵੱਲੋਂ ਡਾ. ਅਨੁਭਵ ਦੀ ਅਗਵਾਈ ਵਿੱਚ ਖ਼ੂਨ ਇਕੱਤਰ ਕੀਤਾ ਗਿਆ। ਕਲੱਬ ਵੱਲੋਂ ਸਾਰੇ ਖੂਨਦਾਨੀਆਂ ਨੂੰ ਗਿਫ਼ਟ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੁਲਵਿੰਦਰ ਸਿੰਘ, ਸਤੀਸ਼ ਕੁਮਾਰ, ਪੰਕਜ਼ ਕੁਮਾਰ ਰੌਕੀ, ਰੇਨੂੰ, ਪ੍ਰਦੀਪ ਕੁਮਾਰ ਬਿੱਟੂ, ਹਿਤੇਂਦਰ ਸਿੰਘ ਬੇਦੀ, ਤਰਨਜੋਤ ਸਿੰਘ ਬੇਦੀ, ਦਿਨੇਸ਼ ਸ਼ਰਮਾ, ਅੰਜੂ ਬਾਲਾ, ਤਿਲਕ ਰਾਜ, ਦਿਨੇਸ਼ ਰਾਬਰਾ, ਸ਼ੰਮੀ ਦਰਿਆਲ, ਮੀਨੂ ਰਾਣੀ, ਕੁਲਭੂਸ਼ਨ ਅਰੋੜਾ, ਅਨਿਲ ਕੁਮਾਰ, ਰਵੀਨ ਕੁਮਾਰ ਲਾਡੀ, ਰਾਜੇਸ਼ ਕਾਲੀਆ, ਦਵਿੰਦਰ ਧੀਮਾਨ ਆਦਿ ਹਾਜ਼ਿਰ ਸਨ।

Comments
Post a Comment