Skip to main content

Farmer leaders term the hike in Rabi crop prices by the Central Government a cruel joke

Farmer leaders term the hike in Rabi crop prices by the Central Government a cruel joke Chandigarh, October 2 ( Ranjeet Singh Dhaliwal ) : Regarding the Central Government's recent hike in Rabi crop prices—specifically the increase of ₹25 per quintal for wheat (amounting to 25 paise per kilogram, or less than one percent)—Joginder Singh Ugrahan (State President, BKU Ekta Ugrahan), Jhanda Singh Jethuke (Senior Vice President), and Singara Singh Mann (State Secretary) stated that this negligible increase is part of a policy to drive Indian farmers out of agriculture. They further asserted that this move is designed to facilitate the sale of American grain in Indian markets by implementing the India-US trade agreement. They stated that there has been a massive rise in the prices of agricultural inputs—such as fertilizers—and household goods (with an inflation rate increase of approximately 8% recorded), causing farmers, laborers, and other poor sections of society to grapple with fina...

ਹਿਮਾਚਲ ਪ੍ਰਦੇਸ਼ ਅਤੇ ਟਾਈ ਚੰਡੀਗੜ੍ਹ ਮਿਲ ਕੇ ਉੱਤਰੀ ਭਾਰਤ ਦਾ ਸਭ ਤੋਂ ਮਜ਼ਬੂਤ ਨਵਾਚਾਰ ਅਤੇ ਸਟਾਰਟਅੱਪ ਈਕੋਸਿਸਟਮ ਤਿਆਰ ਕਰ ਸਕਦੇ ਹਨ: ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ

ਹਿਮਾਚਲ ਪ੍ਰਦੇਸ਼ ਅਤੇ ਟਾਈ ਚੰਡੀਗੜ੍ਹ ਮਿਲ ਕੇ ਉੱਤਰੀ ਭਾਰਤ ਦਾ ਸਭ ਤੋਂ ਮਜ਼ਬੂਤ ਨਵਾਚਾਰ ਅਤੇ ਸਟਾਰਟਅੱਪ ਈਕੋਸਿਸਟਮ ਤਿਆਰ ਕਰ ਸਕਦੇ ਹਨ:  ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ

ਟਾਈ ਚੰਡੀਗੜ੍ਹ ਦੇ ਲੀਡਰਸ਼ਿਪ ਕਾਨਫ਼ਲੇਵ ਅਤੇ 23ਵੀਂ ਏਜੀਐਮ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ, ਸਟਾਰਟਅੱਪ, ਇਨੋਵੇਸ਼ਨ, ਆਈਟੀ ਅਤੇ ਉਦਯਮਿਤਾ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨ ਦਾ ਦਿੱਤਾ ਸੰਦੇਸ਼

ਚੰਡੀਗੜ੍ਹ 18 ਜੁਲਾਈ ( ਰਣਜੀਤ ਧਾਲੀਵਾਲ ) : ਉੱਤਰੀ ਭਾਰਤ ਦੇ ਪ੍ਰਮੁੱਖ ਉਦਯਮੀ ਸੰਗਠਨਾਂ ਵਿੱਚੋਂ ਇੱਕ ਟਾਈ ਚੰਡੀਗੜ੍ਹ ਨੇ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਆਪਣਾ ਲੀਡਰਸ਼ਿਪ ਕਾਨਫ਼ਲੇਵ ਅਤੇ 23ਵੀਂ ਸਾਲਾਨਾ ਜਨਰਲ ਮੀਟਿੰਗ (ਏਜੀਐਮ) ਆਯੋਜਿਤ ਕੀਤੀ। ਇਸ ਸਮਾਗਮ ਵਿੱਚ 300 ਤੋਂ ਵੱਧ ਉਦਯਮੀ, ਸਟਾਰਟਅੱਪ ਫਾਊਂਡਰ, ਨਿਵੇਸ਼ਕ, ਉਦਯੋਗ ਜਗਤ ਦੇ ਪ੍ਰਤੀਨਿਧੀ, ਨੀਤੀ ਨਿਰਮਾਤਾ, ਸਿੱਖਿਆਵਿਦ ਅਤੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਭਾਗ ਲਿਆ। ਲੀਡਰਸ਼ਿਪ ਕਾਨਫ਼ਲੇਵ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਿਛਲੇ ਦੋ ਦਹਾਕਿਆਂ ਦੌਰਾਨ ਟਾਈ ਚੰਡੀਗੜ੍ਹ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਵਿੱਚ ਸਟਾਰਟਅੱਪ ਅਤੇ ਉਦਯਮਿਤਾ ਨੂੰ ਪ੍ਰੋਤਸਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਚੈਪਟਰ ਨੇ ਮੈਂਟਰਸ਼ਿਪ, ਨਿਵੇਸ਼ਕਾਂ ਨਾਲ ਜੋੜਨ ਦੇ ਮੌਕੇ, ਇਨਕਿਊਬੇਸ਼ਨ ਸਹਾਇਤਾ, ਗਿਆਨ ਸਾਂਝਾ ਕਰਨ ਵਾਲੇ ਪ੍ਰੋਗਰਾਮਾਂ, ਨੀਤੀਗਤ ਸੁਝਾਵਾਂ ਅਤੇ ਲੀਡਰਸ਼ਿਪ ਵਿਕਾਸ ਵਰਗੀਆਂ ਕਈ ਪਹਿਲਕਦਮੀਆਂ ਰਾਹੀਂ ਸਟਾਰਟਅੱਪਸ ਨੂੰ ਅੱਗੇ ਵਧਾਇਆ ਹੈ। ਟਾਈ ਚੰਡੀਗੜ੍ਹ ਨੇ ਨਵੇਂ ਉਦਯਮੀਆਂ ਨੂੰ ਸਫਲ ਕਾਰੋਬਾਰੀਆਂ, ਐਂਜਲ ਨਿਵੇਸ਼ਕਾਂ, ਵੈਂਚਰ ਕੈਪੀਟਲ ਫਰਮਾਂ, ਕਾਰਪੋਰੇਟ ਕੰਪਨੀਆਂ ਅਤੇ ਸਿੱਖਿਆ ਸੰਸਥਾਵਾਂ ਨਾਲ ਵੀ ਜੋੜਨ ਦਾ ਮਹੱਤਵਪੂਰਨ ਕੰਮ ਕੀਤਾ ਹੈ।

ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਟਾਈ ਚੰਡੀਗੜ੍ਹ ਦੇ ਪ੍ਰਧਾਨ ਪੁਨੀਤ ਵਰਮਾ ਨੇ ਕਿਹਾ ਕਿ ਸਾਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਸਵਾਗਤ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਹਤਰ ਨੀਤੀਆਂ, ਮਜ਼ਬੂਤ ਡਿਜ਼ਿਟਲ ਢਾਂਚੇ ਅਤੇ ਟੂਰਿਜ਼ਮ, ਐਗਰੀ-ਟੈਕ, ਫੂਡ ਪ੍ਰੋਸੈਸਿੰਗ, ਨਵਿਆਉਣਯੋਗ ਊਰਜਾ, ਸਿਹਤ ਸੇਵਾਵਾਂ, ਮੈਨੂਫੈਕਚਰਿੰਗ, ਆਈਟੀ ਅਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ ਵਿੱਚ ਵੱਧ ਰਹੇ ਮੌਕਿਆਂ ਕਰਕੇ ਹਿਮਾਚਲ ਪ੍ਰਦੇਸ਼ ਨਵਾਚਾਰ-ਆਧਾਰਿਤ ਨਿਵੇਸ਼ ਦਾ ਉਭਰਦਾ ਕੇਂਦਰ ਬਣ ਰਿਹਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੇ ਸੰਬੋਧਨ ਵਿੱਚ ਉੱਤਰੀ ਭਾਰਤ ਵਿੱਚ ਉਦਯਮਿਤਾ ਦੀ ਸੰਸਕ੍ਰਿਤੀ ਨੂੰ ਵਿਕਸਿਤ ਕਰਨ ਵਿੱਚ ਟਾਈ ਚੰਡੀਗੜ੍ਹ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਟਾਈ ਚੰਡੀਗੜ੍ਹ ਲੀਡਰਸ਼ਿਪ ਕਾਨਫ਼ਲੇਵ ਵਿੱਚ ਸ਼ਾਮਲ ਹੋ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਟਾਈ ਚੰਡੀਗੜ੍ਹ ਪਰਿਵਾਰ ਨੂੰ ਵਧਾਈ ਦਿੰਦਾ ਹਾਂ, ਜਿਸ ਨੇ ਨਵਾਚਾਰ, ਉਦਯਮਿਤਾ ਅਤੇ ਲੀਡਰਸ਼ਿਪ ਦੇ ਖੇਤਰ ਵਿੱਚ ਇਸ ਇਲਾਕੇ ਲਈ ਇੱਕ ਪ੍ਰਭਾਵਸ਼ਾਲੀ ਮੰਚ ਤਿਆਰ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਸਟਾਰਟਅੱਪਸ, ਤਕਨੀਕੀ ਕੰਪਨੀਆਂ ਅਤੇ ਨੌਜਵਾਨ ਉਦਯਮੀਆਂ ਲਈ ਬਿਹਤਰ ਮਾਹੌਲ ਤਿਆਰ ਕਰਨ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਵਾਚਾਰ ਨੂੰ ਉਤਸ਼ਾਹਿਤ ਕਰਨ, ਡਿਜ਼ਿਟਲ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ, ਆਈਟੀ ਢਾਂਚੇ ਦਾ ਵਿਸਥਾਰ ਕਰਨ ਅਤੇ ਨੀਤੀਗਤ ਸਹਿਯੋਗ, ਇਨਕਿਊਬੇਸ਼ਨ, ਹੁਨਰ ਵਿਕਾਸ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਕੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ। ਖੇਤੀਬਾੜੀ, ਬਾਗਬਾਨੀ, ਫੂਡ ਪ੍ਰੋਸੈਸਿੰਗ, ਟੂਰਿਜ਼ਮ, ਵੈਲਨੈੱਸ, ਨਵਿਆਉਣਯੋਗ ਊਰਜਾ, ਸੂਚਨਾ ਤਕਨਾਲੋਜੀ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਗ੍ਰੀਨ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨਾਂ ਵਿੱਚ ਪ੍ਰਤਿਭਾ ਅਤੇ ਨਵੇਂ ਵਿਚਾਰਾਂ ਦੀ ਕੋਈ ਘਾਟ ਨਹੀਂ ਹੈ। ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ, ਵਿੱਤੀ ਸਹਾਇਤਾ, ਇਨਕਿਊਬੇਸ਼ਨ ਅਤੇ ਬਾਜ਼ਾਰ ਨਾਲ ਜੁੜਨ ਦੇ ਮੌਕੇ ਮਿਲਣ ਤਾਂ ਹਿਮਾਚਲ ਪ੍ਰਦੇਸ਼ ਦੇਸ਼ ਦਾ ਪ੍ਰਮੁੱਖ ਨਵਾਚਾਰ ਕੇਂਦਰ ਬਣ ਸਕਦਾ ਹੈ।

ਟਾਈ ਚੰਡੀਗੜ੍ਹ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਟਾਈ ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਸਟਾਰਟਅੱਪ ਮੈਂਟਰਸ਼ਿਪ, ਨਿਵੇਸ਼ਕ ਸੰਪਰਕ ਪ੍ਰੋਗਰਾਮ, ਯੂਨੀਵਰਸਿਟੀਆਂ ਵਿੱਚ ਨਵਾਚਾਰ, ਇਨਕਿਊਬੇਸ਼ਨ ਕੇਂਦਰ, ਉਦਯਮਿਤਾ ਵਿਕਾਸ, ਫੈਕਲਟੀ ਵਿਕਾਸ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਇੱਕ ਅਜਿਹਾ ਮਜ਼ਬੂਤ ਖੇਤਰੀ ਈਕੋਸਿਸਟਮ ਤਿਆਰ ਕਰ ਸਕਦੇ ਹਾਂ, ਜੋ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇ ਅਤੇ ਨਵਾਚਾਰ-ਆਧਾਰਿਤ ਆਰਥਿਕ ਵਿਕਾਸ ਨੂੰ ਗਤੀ ਦੇਵੇ।

 ਬਾਕਸ

ਬ੍ਰਹਮ ਅਲਰੇਜਾ ਬਣੇ ਟਾਈ ਚੰਡੀਗੜ੍ਹ ਦੇ ਨਵੇਂ ਪ੍ਰਧਾਨ, 2026–27 ਲਈ ਨਵੀਂ ਗਵਰਨਿੰਗ ਕੌਂਸਲ ਦਾ ਐਲਾਨ ਟਾਈ ਚੰਡੀਗੜ੍ਹ ਨੇ ਸਾਲ 2026–27 ਲਈ ਬ੍ਰਹਮ ਅਲਰੇਜਾ ਨੂੰ ਆਪਣਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹ ਲੰਬੇ ਸਮੇਂ ਤੋਂ ਟਾਈ ਚੰਡੀਗੜ੍ਹ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਚੈਪਟਰ ਦੇ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਮੈਂਟਰਸ਼ਿਪ, ਨੈੱਟਵਰਕਿੰਗ ਅਤੇ ਸਟਾਰਟਅੱਪਸ ਨੂੰ ਸਹਿਯੋਗ ਦੇਣ ਰਾਹੀਂ ਖੇਤਰ ਵਿੱਚ ਉਦਯਮਿਤਾ ਨੂੰ ਮਜ਼ਬੂਤ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਇਸ ਦੇ ਨਾਲ ਹੀ ਸਾਲ 2026–27 ਲਈ ਨਵੀਂ ਗਵਰਨਿੰਗ ਕੌਂਸਲ (ਜੀਸੀ) ਦਾ ਵੀ ਐਲਾਨ ਕੀਤਾ ਗਿਆ। ਇਸ ਵਿੱਚ ਪੁਨੀਤ ਵਰਮਾ, ਰਿਤਿਕਾ ਸਿੰਘ, ਮੋਹਿਤ ਬੰਸਲ, ਸੁਮਿਤ ਸਿੰਘ, ਜਸਵਿੰਦਰ ਸਿੰਘ, ਅਦਵੈਤ ਉਪਾਧਿਆਏ, ਰਾਜੀਵ ਸ਼ਰਮਾ, ਸੁਮੇਧ ਸਚਦੇਵ, ਡਾ. ਅਨਿਰੁੱਧ ਗੁਪਤਾ, ਕਮਲਦੀਪ ਸਿੰਘ, ਅਨੁਰਾਗ ਮੋਹਿੰਦਰਾ ਅਤੇ ਸੰਦੀਪ ਸਕਸੇਨਾ ਨੂੰ ਮੈਂਬਰ ਬਣਾਇਆ ਗਿਆ।

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

GIEAIA seeks merger of four public sector general insurers

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ