ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ
ਸੁਲੱਭ ਸ਼ੋਚਾਲਿਆ ਤੇ ਸਫਾਈ ਕਰਮਚਾਰੀਆਂ ਨੇ ਸੀ ਐਮ ਮਾਨ, ਐਮ ਐਲ ਏ ਕੁਲਵੰਤ ਸਿੰਘ, ਚੇਅਰਮੈਨ ਐਸ ਸੀ ਕਮਿਸ਼ਨ ਪੰਜਾਬ ਜਸਵੀਰ ਗੜ੍ਹੀ ਤੇ ਮੇਅਰ ਸਰਬਜੀਤ ਸਿੰਘ ਦੇ ਫੂਕੇ ਪੁੱਤਲੇ
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਧਰਨਾਕਾਰੀਆਂ ਦੇ ਸਮਰਥਨ ਦਾ ਕੀਤਾ ਐਲਾਨ
ਐਸ ਸੀ ਬੀਸੀ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ
ਕਰਮਚਾਰੀਆਂ ਨੇ ਐਲਾਨ ਕੀਤਾ ਜਦੋਂ ਤੱਕ ਮੰਗਾਂ ਨਹੀਂ ਮੰਨਦੇ ਧਰਨਾ ਨਿਰੰਤਰ ਰਹੇਗਾ ਜਾਰੀ
ਐਸ.ਏ.ਐਸ.ਨਗਰ 13 ਜੁਲਾਈ ( ਰਣਜੀਤ ਧਾਲੀਵਾਲ ) : ਨਗਰ ਨਿਗਮ ਮੋਹਾਲੀ ਦੇ ਸੁਲਭ ਸ਼ੌਚਾਲਿਆ ਅਤੇ ਸਫਾਈ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਐਮਸੀ ਭਵਨ ਦੇ ਸਾਹਮਣੇ ਜੰਮਕੇ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਇਕ ਮੋਹਾਲੀ ਕੁਲਵੰਤ ਸਿੰਘ, ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜੀ ਅਤੇ ਮੇਅਰ ਮੋਹਾਲੀ ਸਰਬਜੀਤ ਸਿੰਘ ਤੇ ਪੁਤਲੇ ਫੂਕੇ। ਸੁਲੱਭ ਸ਼ੋਚਲਿਆ ਅਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਆਗੂਆਂ ਨੇ ਨਗਰ ਨਿਗਮ ਮੋਹਾਲੀ ਦੇ ਉੱਚ ਅਧਿਕਾਰੀਆਂ, ਮੇਅਰ ਅਤੇ ਮੋਹਾਲੀ ਦੇ ਐਮ.ਐਲ.ਏ. ਵੱਲੋਂ ਕੀਤੀਆਂ ਜਾ ਰਹੀਆਂ ਜਿਆਜਤੀਆਂ ਬਾਰੇ ਦੱਸਿਆ ਤੇ ਪ੍ਰਸ਼ਾਸਨ ਤੋਂ ਉਨਾਂ ਦੀਆਂ ਜਾਇਜ਼ ਮੰਗਾਂ ਜਲਦ ਮੰਨਣ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀ ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਵੋਟਾਂ ਤੋਂ ਪਹਿਲੇ ਝੂਠ ਬੋਲ ਕੇ ਤੇ ਸਾਨੂੰ ਝੂਠਾ ਦਿਲਾਸਾ ਦੇ ਕੇ ਸਾਡਾ ਧਰਨਾ ਚੁਕਵਾਇਆ ਗਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ, ਪਰ ਜਦੋਂ ਮੇਅਰ ਸਰਬਜੀਤ ਸਿੰਘ ਆਪਣੀ ਸੀਟ ਤੇ ਬੈਠ ਗਏ ਤਾਂ ਸਾਰੇ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਤੇ ਉਲਟਾ ਨਗਰ ਨਿਗਮ ਅਧਿਕਾਰੀ ਸਾਨੂੰ ਹੀ ਡਰਾਉਣ ਧਮਕਾਉਣ ਲੱਗ ਗਏ। ਅਸੀਂ ਕਹਿਰ ਦੀ ਧੁੱਪ ਅਤੇ ਵਰਦੇ ਮੀਂਹ ਵਿੱਚ ਨਗਰ ਨਿਗਮ ਦੇ ਅੱਗੇ ਬੈਠੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ, ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਸਹਿਯੋਗ ਲਈ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ। ਕੈਬਨਿਟ ਮੰਤਰੀ ਸੰਧੂ ਨੇ ਪੰਜਾਬ ਸਰਕਾਰ ਨੂੰ ਇਹਨਾਂ ਗਰੀਬ ਤੇ ਮਿਹਨਤਕਸ਼ ਲੋਕਾਂ ਦੀਆਂ ਜਾਇਜ ਮੰਗਾਂ ਮੰਨਣ ਦੀ ਅਪੀਲ ਕਰਦੇ ਕਿਹਾ ਕਿ ਹੁਣ ਤਾਂ ਮੇਅਰ ਵੀ ਐਸ ਸੀ ਹੈ, ਵਿਧਾਇਕ ਵੀ ਐਸ ਸੀ ਹੈ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ, ਹੁਣ ਕਿਉਂ ਇਹ ਐਸ ਸੀ ਲੋਕ ਸੜਕਾਂ ਤੇ ਰੁਲ ਰਹੇ ਹਨ, ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਕਿਉਂ ਨਹੀਂ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ।
ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਝਾੜੂ ਵਾਲਿਆਂ ਦੀ ਸਰਕਾਰ ਹੁੰਦੇ ਹੋਏ ਅਸਲੀ ਝਾੜੂ ਵਾਲੇ ਆਪਣੇ ਹੱਕ ਲੈਣ ਲਈ ਤਪਦੀਆਂ ਧੁੱਪਾਂ ਦੇ ਵਿੱਚ ਸੜਕਾਂ ਤੇ ਰੁਲ ਰਹੇ ਹਨ, ਪਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਉਹਨਾਂ ਸੀਐਮ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਲੋਕਾਂ ਨੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਤੇ 'ਆਪ ਦੀ ਸਰਕਾਰ' ਸਭ ਤੋਂ ਜਿਆਦਾ ਗਰੀਬ ਮਜਲੂਮ ਲੋਕਾਂ ਤੇ ਹੀ ਅੱਤਿਆਚਾਰ ਕਰ ਰਹੀ ਹੈ ਤੇ ਸਰਮਾਏਦਾਰਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਸ. ਕੁੰਭੜਾ ਦੇ ਸੰਬੋਧਨ ਤੋਂ ਬਾਦ ਹਰਨੇਕ ਸਿੰਘ ਮਲੋਆ ਤੇ ਮਾਸਟਰ ਬਨਵਾਰੀ ਲਾਲ ਨੇ ਵੀ ਸੰਬੋਧਨ ਕੀਤਾ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ਵਿੱਚ ਸੁਲੱਭ ਸ਼ੌਚਾਲਿਆ ਤੇ ਸਫਾਈ ਕਰਮਚਾਰੀ ਤੇ ਮੋਰਚਾ ਆਗੂ ਦੇ ਕਰਮ ਦਿੰਘ ਕੁਰੜੀ, ਹਰਵਿੰਦਰ ਸਿੰਘ, ਬਾਬਲ ਚੋਪੜਾ, ਵਿਕਰਮ ਸਿੰਘ, ਪ੍ਰਧਾਨ ਦੌਲਤ ਰਾਮ, ਧਨੰਜਿਆ, ਪ੍ਰਧਾਨ ਦੌਲਤ ਰਾਮ, ਵਿਕਰਮ ਸਿੰਘ, ਰਜੇਸ਼, ਸੋਮਪਾਲ ਕਰਮਵੀਰ, ਧਰਮਵੀਰ, ਨਨੇ, ਓਮ ਪ੍ਰਕਾਸ਼, ਪ੍ਰਦੀਪ, ਚੰਚਲ ਪਾਂਡੇ, ਬਰਿੰਦਰ ਪਾਂਡੇ, ਮਹੇਸ਼ ਕੁਮਾਰ, ਸੰਤੋਸ਼, ਰੋਸ਼ਨੀ, ਰੇਵਤੀ, ਕੁਲਦੀਪ ਕੌਰ, ਵਰਸ਼ਾ, ਰਾਜਵਤੀ, ਸੁਨੀਤਾ, ਲਕਸ਼ਮੀ ਦੇਵੀ, ਸ਼ਿਵਾਨੀ, ਸੋਨੀਆ, ਜਸਪਾਲ, ਬੰਟੀ ਕੁਮਾਰ, ਸ਼ੁਭਮ, ਨੀਤੂ, ਕਾਲੀਚਰਨ, ਰਾਮ ਸਿੰਘ ਅਤੇ ਵਨੀਤਾ ਆਦਿ ਹਾਜ਼ਰ ਹੋਏ।

Comments
Post a Comment