ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ਚ ਕਰਨਗੇ ਪ੍ਰਦਰਸ਼ਨ ਸੂਬਾ ਪ੍ਰਧਾਨ
ਪੰਜ ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ਚ ਕਰਨਗੇ ਪ੍ਰਦਰਸ਼ਨ ਸੂਬਾ ਪ੍ਰਧਾਨ
ਐਸ.ਏ.ਐਸ.ਨਗਰ 16 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ (ਮੁੱਖ ਦਫਤਰ 1406/22-ਬੀ, ਚੰਡੀਗੜ੍ਹ)ਨਾਲ ਸੰਬਧਤ ਜੰਗਲਾਤ,ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਪ੍ਰੈਸ ਦੇ ਨਾਂ ਜਾਰੀ ਕਰਦਿਆ ਕਿਹਾ ਕੀ ਮੀਟਿੰਗ ਵਿੱਚ ਹਾਜਰ ਹੋਏ ਸਾਥੀ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ,ਚੇਅਰਮੈਨ ਵਿਰਸਾ ਸਿੰਘ ਚਹਿਲ, ਸੀਨੀ.ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ ਅਤੇ ਸਤਨਾਮ ਸੰਗਤੀਵਾਲਾ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 27/28 ਸਾਲਾਂ ਤੋ ਕੰਮ ਕਰਦੇ ਸੀਨੀਅਰ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆ ਨੂੰ ਪਿਛਲੇ ਪੰਜ ਮਹੀਨੀਆ ਤੋ ਤਨਖਾਹਾਂ ਵੀ ਨਹੀ ਦਿੱਤੀਆ ਗਈਆ ਜਿਸ ਕਾਰਨ ਜੰਗਲਾਤ ਕਾਮਿਆ ਦੇ ਬੱਚੇ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਬੁੱਢੇ ਮਾਪਿਆ ਨੂੰ ਦਵਾਈ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਦੇ ਬੇਚੈਨੀ ਪਾਈ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਨਾਲ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ ਸਰਕਾਰ ਇਕ ਪਾਸੇ ਅਜ਼ਾਦੀ ਦਿਵਸ ਮਨਾਉਣ ਲੱਗੀ ਹੋਈ ਹੈ ਦੂਸਰੇ ਪਾਸੇ ਜੰਗਲਾਤ ਕਾਮਿਆਂ ਦੀਆਂ ਪਿਛਲੇ ਕਈ ਮਹੀਨੀਆ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ।
ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ,ਬਲਰਾਜ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿੱਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਸਹਿਯੋਗ ਨਾਲ ਮੰਗ ਪੱਤਰ ਵਿੱਚ ਦਰਜ ਇਹਨਾ ਮੰਗਾ ਜਿਵੇ ਕਿ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਸਾਲ 2026ਤੱਕ 10 ਸਾਲ ਪੂਰੇ ਕਰਦੇ ਉਹਨਾ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, 30ਜੁਲਾਈ 2025ਅਤੇ 13ਜੁਲਾਈ 2026ਨੂੰ ਮੁੱਖ ਮੰਤਰੀ ਜੀ ਵਲੋ ਨਿਯੁਕਤੀ ਪੱਤਰ ਦਿੱਤੇ ਵਰਕਰਾਂ ਨੂੰ ਫੁੱਲ ਸਕੇਲ ਰਾਹੀ ਤਨਖਾਹਾਂ ਦਿਵਾਉਣ ਡੀ. ਏ., ਹੋਰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਤੇ ਪੈਨਸਰੀ ਲਾਭ ਦਵਾਉਣ ਲਈ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿੱਚ ਨਵੇਂ ਕੰਮ ਚਲਾਉਣ ਲਈ,ਵਿਭਾਗ ਵਿੱਚ ਨਵੇਂ ਕਾਮਿਆਂ ਨੂੰ ਕੰਮ ਤੇ ਰਖਵਾਉਣ ਲਈ,ਘੱਟੋ-ਘੱਟ ਉਜਰਤਾਂ ਵਿਚ ਹੋਏ ਨਿਗੂਣੇ ਵਾਧੇ ਦਾ ਏਰੀਅਰ ਜਾਰੀ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜਬੂਰਨ ਜੰਥੇਬੰਦੀ 18ਅਗਸਤ ਨੂੰ ਵਿਧਾਨ ਸਭਾ ਹਲਕਾ ਦਿੜਬਾ (ਸੰਗਰੂਰ)ਵਿੱਚ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੱਕਾ ਮੋਰਚਾ ਲਗਾਇਆ ਜਾਵੇਗਾ ਇਹ ਪੱਕਾ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਹੁੰਦਾ ਇਸ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁਲੱਖਣ ਮੌਹਾਲੀ, ਮਲਕੀਤ ਮੁਕਤਸਰ, ਪਵਨ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ, ਭੁਪਿੰਦਰ ਦਸੂਹਾ, ਕਰਮ ਸਿੰਘ ਹਰੀਕੇ ਪੱਤਣ, ਜਗਤਾਰ ਸਾਹਪੁਰ,,ਭੂਪਿੰਦਰ ਸਿੰਘ ਸਾਧੋਹੇੜੀ,ਆਦਿ ਹਾਜ਼ਰ ਸਨ।

Comments
Post a Comment