CPDL to Release Temporary Power Connections Within 24 Hours During Festive Season Applications submitted by 12 noon to be processed on the same day Chandigarh 8 October ( Ranjeet Singh Dhaliwal ) : In a move aimed at facilitating the smooth organisation of festive celebrations and religious events, Chandigarh Power Distribution Limited (CPDL) has announced that temporary electricity connections will be released within 24 hours of receiving applications during the festive season. CPDL officials said that applications submitted by 12 noon, along with all the requisite documents, would be processed and the temporary power connection released on the same day, subject to the fulfilment of prescribed requirements. The initiative is expected to provide relief to organisers of Ramlila performances, religious functions, fairs and other festive gatherings, who require temporary electricity arrangements for lighting, sound systems and other event-related activities. To ensure convenience and...
ਪਾਰਕ ਗ੍ਰੀਸ਼ੀਅਨ ਹਸਪਤਾਲ, ਮੁਹਾਲੀ ਨੇ ਕੰਪ੍ਰੀਹੈਂਸਿਵ ਨਿਊਰੋ ਸਪੈਸ਼ਲਿਟੀ ਕਲੀਨਿਕ ਦੀ ਸ਼ੁਰੂਆਤ ਕੀਤੀ
ਐਸ.ਏ.ਐਸ.ਨਗਰ 6 ਅਗਸਤ ( ਰਣਜੀਤ ਧਾਲੀਵਾਲ ) : ਪਾਰਕ ਗ੍ਰੀਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਨੇ ਵੀਰਵਾਰ ਨੂੰ ਆਪਣੇ ਕੰਪ੍ਰੀਹੈਂਸਿਵ ਨਿਊਰੋ ਸਪੈਸ਼ਲਿਟੀ ਕਲੀਨਿਕ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਕਲੀਨਿਕ ਦਿਮਾਗ, ਰੀੜ੍ਹ ਦੀ ਹੱਡੀ ਅਤੇ ਨਸਾਂ ਨਾਲ ਜੁੜੀਆਂ ਵੱਖ-ਵੱਖ ਬੀਮਾਰੀਆਂ ਲਈ ਮਾਹਰ ਸਲਾਹ (ਕੰਸਲਟੇਸ਼ਨ), ਐਡਵਾਂਸਡ ਡਾਇਗਨੋਸਟਿਕਸ, ਨਿਊਰੋਸਰਜੀਕਲ ਇਲਾਜ, ਨਿਊਰੋ ਆਈ.ਸੀ.ਯੂ. ਸੇਵਾਵਾਂ, ਰੀਹੈਬਲੀਟੇਸ਼ਨ ਅਤੇ 24 ਘੰਟੇ ਐਮਰਜੈਂਸੀ ਨਿਊਰੋ ਦੇਖਭਾਲ ਪ੍ਰਦਾਨ ਕਰੇਗਾ।
ਸੀਨੀਅਰ ਕੰਸਲਟੈਂਟ-ਨਿਊਰੋਸਰਜਰੀ ਡਾ. ਅਨਿਲ ਸੋਫਤ ਅਤੇ ਕੰਸਲਟੈਂਟ-ਨਿਊਰੋਸਰਜਰੀ ਡਾ. ਸੰਦੀਪ ਕੌਰ ਇਸ ਕਲੀਨਿਕ ਦਾ ਸੰਚਾਲਨ ਕਰਨਗੇ। ਸਟੀਕ ਅਤੇ ਨਿੱਜੀ ਇਲਾਜ ਯਕੀਨੀ ਬਣਾਉਣ ਲਈ, ਪਾਰਕ ਹਸਪਤਾਲ ਨੇ ਨਿਰਧਾਰਿਤ ਦਿਨਾਂ 'ਤੇ ਬੀਮਾਰੀ-ਵਿਸ਼ੇਸ਼ (ਡਿਜ਼ੀਜ਼-ਸਪੈਸ਼ਿਫਿਕ) ਸਪੈਸ਼ਲਿਟੀ ਕਲੀਨਿਕ ਸ਼ੁਰੂ ਕੀਤੇ ਹਨ । ਸੋਮਵਾਰ ਨੂੰ ਐਪੀਲੇਪਸੀ (ਮਿਰਗੀ) ਕਲੀਨਿਕ ਹੋਵੇਗੀ, ਮੰਗਲਵਾਰ ਨੂੰ ਡਿਮੈਂਸ਼ੀਆ ਅਤੇ ਮੈਮੋਰੀ ਡਿਸਆਰਡਰ ਕਲੀਨਿਕ, ਬੁੱਧਵਾਰ ਨੂੰ ਪਾਰਕਿਨਸਨ ਅਤੇ ਮੂਵਮੈਂਟ ਡਿਸਆਰਡਰ ਕਲੀਨਿਕ, ਵੀਰਵਾਰ ਨੂੰ ਸਟ੍ਰੋਕ ਅਤੇ ਨਿਊਰੋ ਰੀਹੈਬਲੀਟੇਸ਼ਨ ਕਲੀਨਿਕ, ਸ਼ੁੱਕਰਵਾਰ ਨੂੰ ਸਿਰਦਰਦ ਅਤੇ ਮਾਈਗ੍ਰੇਨ ਕਲੀਨਿਕ ਅਤੇ ਸ਼ਨੀਵਾਰ ਨੂੰ ਸਪਾਈਨ, ਧੌਣ ਅਤੇ ਕਮਰ ਦਰਦ ਕਲੀਨਿਕ ਹੋਵੇਗੀ।ਪਾਰਕ ਗਰੁੱਪ ਆਫ਼ ਹਾਸਪਿਟਲਜ਼ ਦੇ ਗਰੁੱਪ ਸੀ.ਈ.ਓ.-ਨੌਰਥ, ਆਸ਼ੀਸ਼ ਚੱਢਾ ਨੇ ਕਿਹਾ ਕਿ ਸਾਡਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਨੂੰ ਆਪਣੇ ਘਰ ਦੇ ਨੇੜੇ ਹੀ ਸਮੇਂ ਸਿਰ, ਵਿਆਪਕ ਅਤੇ ਹਮਦਰਦੀਪੂਰਨ ਦੇਖਭਾਲ ਮਿਲੇ, ਜਿਸ ਨਾਲ ਇਲਾਜ ਦੇ ਨਤੀਜਿਆਂ ਅਤੇ ਗੁਣਵੱਤਾ ਵਿੱਚ ਸੁਧਾਰ ਹੋ ਸਕੇ।

Comments
Post a Comment