ਪਟਿਆਲਾ 26 ਅਗਸਤ ( ਪੀ ਡੀ ਐਲ ) : ਕਰਮਚਾਰੀ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਵੱਲੋਂ ਆਪਣੀਆਂ ਪਿਛਲੇ 8-9 ਮਹੀਨਿਆਂ ਤੋਂ ਰਹਿੰਦਿਆਂ ਤਨਖਾਹਾਂ ਜਾਰੀ ਕਰਵਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਜਿਲਾ ਪਟਿਆਲਾ ਦੇ ਦਫਤਰ ਅੱਗੇ ਸਾਤਮਈ ਚੱਲ ਰਹੇ ਰੋਸ ਧਰਨੇ ਦੀ ਹਮਾਇਤ ਕਰਦਿਆ ਵੱਖੋ-ਵੱਖ ਜੱਥੇਬੰਦੀਆ ਦੇ ਆਗੂ ਜਗਤਾਰ ਸਿੰਘ ਨਾਭਾ,ਜੋਗਾ ਸਿੰਘ,ਨਰੇਸ਼ ਸਿੰਘ ਪਟਿਆਲਾ, ਗੁਰਮੇਲ ਸਿੰਘ ਸਮਾਨਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਾਗ ਸਿੰਘ ਪਵਨ ਸਿੰਘ ਨੇ ਕਿਹਾ ਕੀ ਬਦਲਾਅ ਨਾਮ ਦੀ ਸਰਕਾਰ ਨੇ ਜਿੱਥੇ ਕਿਸ਼ਾਨ ਮਜ਼ਦੂਰ ਅਤੇ ਮੁਲਾਜ਼ਮਾਂ ਦੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਉੱਥੇ ਮਨਰੇਗਾ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ ਇਹਨਾ ਮਨਰੇਗਾ ਮੁਲਾਜ਼ਮਾਂ ਨੂੰ ਪਿਛਲੇ 7-8 ਮਹੀਨੀਆ ਤੋਂ ਤਨਖਾਹਾਂ ਨਾ ਮਿਲਣ ਕਾਰਨ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਉੱਥੇ ਆਪਣੇ ਬੁੱਢੇ ਮਾਪਿਆਂ ਦਾ ਇਲਾਜ ਕਰਵਾਉਣ ਤੋਂ ਕਿਉਂ ਅਸਮਰੱਥ ਹਨ ਤੇ ਸਰਕਾਰ ਨੂੰ ਅਪੀਲ ਕਰਦੇ ਆਂ ਕਿਹਾ ਕਿ ਇਹਨਾਂ ਮਨਰੇਗਾ ਕਰਮਚਾਰੀਆਂ ਦੀਆਂ ਮੰਗਾਂ ਦਾ ਜਲਦੀ ਹੱਲ ਕੀਤਾ ਜਾਵੇ ਅਤੇ ਰਹਿੰਦੀਆਂ ਤਨਖਾਹਾਂ ਜਲਦੀ ਦਿੱਤੀਆਂ ਜਾਣ।
ਜੱਥੇਬੰਦੀ ਦੇ ਆਗੂ ਨੇ ਦੱਸਿਆ ਕੀ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੋਡਲ ਅਫਸਰ ਨੂੰ ਪਹਿਲਾ ਕਈ ਬਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜੱਥੇਬੰਦੀ ਦਾ ਵਫਦ ਦਫਤਰ ਵਿੱਚ ਮਿਲਿਆ ਪਰ ਦਫਤਰ ਵਿਚ ਇਸ ਦਾ ਪਬਲਿਕ ਵਤੀਰਾ ਠੀਕ ਨਹੀ ਹੈ ਇਸ ਨੋਡਲ ਅਫਸਰ ਵਲੋ ਆਪਣੇ ਮੁਲਾਜ਼ਮਾ ਨੂੰ ਪਿਛਲਾ ਈਪੀਐਫ ਫੰਡ 2 ਸਾਲ ਦਾ ਇੰਕਰੀਮੈਂਟ ਵੀ ਨਹੀ ਦਿੱਤਾ ਜਾ ਰਿਹਾ ਅਤੇ ਆਪਣੀ ਸਬਦਾਵਲੀ ਵਿੱਚ ਵੀ ਕੋਈ ਸੁਧਾਰ ਨਹੀ ਕੀਤਾ ਜਾ ਰਿਹਾ। ਪੇਂਡੂ ਅਤੇ ਵਿਕਾਸ ਪੰਚਾਇਤ ਵਿਭਾਗ ਪਟਿਆਲਾ ਦੇ ਇੱਕ ਨੋਡਲ ਅਫਸਰ ਵੱਲੋਂ ਜਿੱਥੇ ਮਨਰੇਗਾ ਦੇ ਕੰਮਾਂ ਕਾਰ ਵਿੱਚ ਵੱਡੀ ਪੱਧਰ ਤੇ ਭ੍ਰਿਸਟਾਚਾਰ ਕੀਤਾ ਜਾ ਰਿਹਾ ਉਥੇ ਮੁਲਾਜ਼ਮ ਮੁਲਾਜ਼ਮ ਦੀ ਬਦਲੀ ਇੱਕ ਦੂਜੇ ਬਲਾਕ ਵਿੱਚ ਕਰਨ ਲਈ ਹਜਾਰਾ ਰੂਪੈ ਲੈਕੇ ਕੀਤੀ ਜਾਦੀਆਂ ਹਨ ਅਤੇ ਪੈਸੇ ਨਾ ਦੇਣ ਵਾਲੇ ਮੁਲਾਜ਼ਮ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਦਾ ਹੈ ਜੱਥੇਬੰਦੀ ਦੇ ਆਗੂਆ ਨੇ ਦੱਸਿਆ ਗਿਆ ਕੀ ਇਸ ਨੋਡਲ ਅਫਸਰ ਦੀਆ ਪਹਿਲਾ ਵੀ ਬਹੁਤ ਬਾਰ ਸਕਾਇਤਾ ਹੁੰਦੀਆ ਹਰੀਆਂ ਅਤੇ ਬਹੁਤ ਬਾਰ ਅਖਬਾਰ ਵਿੱਚ ਖਬਰਾਂ ਲੱਗੀਆ ਹਨ ਪਰ ਉੱਚ ਅਧਿਕਾਰੀਆ ਵਲੋ ਕੋਈ ਕਾਰਵਾਈ ਨਹੀ ਕੀਤੀਆ ਗਈਆ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਦੱਸਿਆ ਜਾ ਰਿਹਾ ਕਿ ਆਪ ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਨਾਮ ਬਣੀ ਸਰਕਾਰ ਦੌਰਾਨ ਇਸ ਵਿਭਾਗ ਦੇ ਨੋਡਲ ਅਫਸਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ। ਨਹੀਂ ਤਾਂ ਜਨਤਕ ਜਥੇਬੰਦੀਆਂ ਜਿਵੇਂ ਕੀ ਕਿਸਾਨ ਮਜ਼ਦੂਰ ਮੁਲਾਜ਼ਮ ਜੱਥੇਬੰਦੀਆ ਵਿਕਾਸ ਕਮਿਸ਼ਨਰ ਵਿਭਾਗ ਦੇ ਦਫਤਰ ਮੌਹਾਲੀ ਵਿਖੇ ਰੋਸ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ।

Comments
Post a Comment