BJP Demonstrates Strength in Kharar Constituency; Over 1,000 People from Three Villages Join the Party Fateh Jang Singh Bajwa Facilitates Induction; More Than 250 Women Among the New Members Chandigarh 22 November ( Ranjeet Singh Dhaliwal ) : Amidst preparations for the 2027 Punjab Assembly elections, the BJP has ramped up its political activity in the Kharar Assembly constituency, claiming a significant breakthrough in three villages. Nearly 1,000 residents from the villages of Gudha, Kasauli, and Jayanti Majri have joined the BJP, including over 250 women. Former MLA Fateh Jang Singh Bajwa oversaw their induction into the party. The joining of such a large number of people from these villages in the Kharar Assembly constituency is being viewed as a significant political development for the BJP. The party, in particular, sees the participation of women as a step toward strengthening its footprint in rural areas. This development is also crucial for the party because the Kharar constit...
ਸ੍ਰੀ ਸਨਾਤਨ ਧਰਮ ਮੰਦਰ ਫੇਜ਼-4 ਵਿੱਚ ਭव्य ਕਲਸ਼ ਯਾਤਰਾ ਨਾਲ ਸ੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ
ਫੇਜ਼-4 ਹੋਇਆ ਭਗਤੀਮਈ; ਥਾਂ-ਥਾਂ ਕਲਸ਼ ਯਾਤਰਾ ਦਾ ਭਰਵਾਂ ਸਵਾਗਤ, ਲੋਕਾਂ ਵੱਲੋਂ ਪ੍ਰਸਾਦ ਅਤੇ ਅਟੁੱਟ ਲੰਗਰ ਲਗਾਏ ਗਏ
ਐਸ.ਏ.ਐਸ.ਨਗਰ 27 ਸਤੰਬਰ ( ਰਣਜੀਤ ਧਾਲੀਵਾਲ ) : ਸ੍ਰੀ ਸਨਾਤਨ ਧਰਮ ਮੰਦਰ, ਫੇਜ਼-4, ਮੋਹਾਲੀ ਵਿਖੇ ਸ਼ਰਾਧ ਪੱਖ ਦੇ ਪਾਵਨ ਮੌਕੇ ’ਤੇ ਸ੍ਰੀਮਦ ਭਾਗਵਤ ਕਥਾ ਦਾ ਸ਼ੁਭ ਆਰੰਭ ਐਤਵਾਰ ਨੂੰ ਭਗਤੀ ਅਤੇ ਸ਼ਰਧਾ ਭਰੇ ਮਾਹੌਲ ਵਿੱਚ ਹੋਇਆ। ਇਹ ਧਾਰਮਿਕ ਸਮਾਗਮ 27 ਸਤੰਬਰ ਤੋਂ 3 ਅਕਤੂਬਰ 2026 ਤੱਕ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਸਵੇਰੇ ਮੰਦਰ ਕੰਪਲੈਕਸ ਤੋਂ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਮੰਦਰ ਵਿੱਚ ਪੂਜਾ-ਅਰਚਨਾ ਉਪਰੰਤ ਕਲਸ਼ ਯਾਤਰਾ ਸ਼ੁਰੂ ਹੋਈ। ਸਿਰਾਂ ’ਤੇ ਕਲਸ਼ ਧਾਰਨ ਕੀਤੇ ਸ਼ਰਧਾਲੂ ਭਜਨ-ਕੀਰਤਨ ਅਤੇ ਭਗਵਾਨ ਦੇ ਜੈਕਾਰਿਆਂ ਨਾਲ ਇਲਾਕੇ ਦੀ ਪਰਿਕਰਮਾ ਕਰਦੇ ਹੋਏ ਅੱਗੇ ਵਧੇ। ਕਲਸ਼ ਯਾਤਰਾ ਜਿੱਥੋਂ ਵੀ ਲੰਘੀ, ਉੱਥੇ ਸਥਾਨਕ ਵਸਨੀਕਾਂ ਵੱਲੋਂ ਇਸ ਦਾ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਕਈ ਥਾਵਾਂ ’ਤੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਪ੍ਰਸਾਦ ਵੰਡਣ, ਅਟੁੱਟ ਭੰਡਾਰੇ ਅਤੇ ਲੰਗਰ ਲਗਾਏ। ਕਲਸ਼ ਯਾਤਰਾ ਦੇ ਅੱਗੇ ਕੀਤੀ ਗਈ ਆਤਿਸ਼ਬਾਜ਼ੀ ਕਾਰਨ ਪੂਰਾ ਮਾਹੌਲ ਤਿਉਹਾਰ ਵਰਗਾ ਹੋ ਗਿਆ ਅਤੇ ਇਲਾਕੇ ਵਿੱਚ ਦੀਵਾਲੀ ਵਰਗਾ ਧਾਰਮਿਕ ਉਤਸ਼ਾਹ ਦੇਖਣ ਨੂੰ ਮਿਲਿਆ।
ਕਲਸ਼ ਯਾਤਰਾ ਵਿੱਚ ਸ੍ਰੀ ਸਨਾਤਨ ਧਰਮ ਮੰਦਰ ਮਹਿਲਾ ਮੰਡਲ ਦੀ ਪ੍ਰਧਾਨ ਦਿਨੇਸ਼ ਚੰਦਨ ਦੀ ਅਗਵਾਈ ਹੇਠ ਇੰਦਰਾ ਰਾਣੀ, ਪੁਸ਼ਪਾ ਸ਼ਰਮਾ, ਰਾਜਕੁਮਾਰੀ, ਸ਼ਸ਼ੀ, ਨੀਲਮ, ਅਰਚਨਾ ਸਮੇਤ ਮਹਿਲਾ ਮੰਡਲ ਦੀਆਂ ਹੋਰ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮਹਿਲਾਵਾਂ ਨੇ ਭਜਨ-ਕੀਰਤਨ ਕਰਦਿਆਂ ਪ੍ਰਭੂ ਦਾ ਗੁਣਗਾਨ ਕੀਤਾ ਅਤੇ ਪੂਰੀ ਯਾਤਰਾ ਦੌਰਾਨ ਭਗਤੀਮਈ ਮਾਹੌਲ ਬਣਾਈ ਰੱਖਿਆ। ਸ਼ਾਮ ਨੂੰ ਮੰਦਰ ਵਿਖੇ ਵ੍ਰਿੰਦਾਵਨ ਵਾਲੇ ਕਥਾ ਵਾਚਕ ਸਵਾਮੀ ਧਨਵੰਤਰੀ ਦਾਸ ਜੀ ਵੱਲੋਂ ਸ੍ਰੀਮਦ ਭਾਗਵਤ ਕਥਾ ਦਾ ਵਾਚਨ ਕੀਤਾ ਗਿਆ। ਸਵਾਮੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ, ਭਗਤੀ, ਧਰਮ, ਸੰਸਕਾਰ ਅਤੇ ਸਦਾਚਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਸ਼ਰਧਾਲੂਆਂ ਨੂੰ ਆਧਿਆਤਮਿਕ ਸੰਦੇਸ਼ ਦਿੱਤਾ। ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਕਥਾ ਦਾ ਸਰਵਣ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਦੇਸ਼ ਰਾਜ ਗੁਪਤਾ, ਉਪ-ਪ੍ਰਧਾਨ ਰਾਜ ਕੁਮਾਰ ਕਾਲੀਆ, ਸਤੀਸ਼ ਕੁਮਾਰ, ਮਹਾ ਸਕੱਤਰ ਰਾਜ ਕੁਮਾਰ ਸ਼ਰਮਾ ਅਤੇ ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ ਸਮੇਤ ਸਮੂਹ ਪ੍ਰਬੰਧਕ ਟੀਮ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਮੰਦਰ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 27 ਸਤੰਬਰ ਤੋਂ 3 ਅਕਤੂਬਰ ਤੱਕ ਰੋਜ਼ਾਨਾ ਸ਼ਾਮ 3:30 ਵਜੇ ਤੋਂ 7:30 ਵਜੇ ਤੱਕ ਸ੍ਰੀਮਦ ਭਾਗਵਤ ਕਥਾ ਕਰਵਾਈ ਜਾਵੇਗੀ। ਇਸ ਤੋਂ ਬਾਅਦ ਸ਼ਰਧਾਲੂਆਂ ਲਈ ਅਟੁੱਟ ਭੰਡਾਰੇ ਦੀ ਵਿਵਸਥਾ ਰਹੇਗੀ। ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ 8 ਵਜੇ ਤੋਂ 10 ਵਜੇ ਤੱਕ ਪੂਜਨ ਹੋਵੇਗਾ। ਮੰਦਰ ਕਮੇਟੀ ਵੱਲੋਂ ਇਲਾਕਾ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸ੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਦਾ ਸਰਵਣ ਕਰਨ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਭਗਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਪਹਿਲੇ ਦਿਨ ਸਵੇਰੇ ਨਿਕਲੀ ਭव्य ਕਲਸ਼ ਯਾਤਰਾ ਅਤੇ ਸ਼ਾਮ ਦੀ ਕਥਾ ਨਾਲ ਪੂਰਾ ਫੇਜ਼-4 ਭਗਤੀ, ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਰੰਗਿਆ ਨਜ਼ਰ ਆਇਆ।


Comments
Post a Comment