Jagat Punjabi Sabha and Ontario Friends Club Organize Kavi Darbar Received $15,000 in support announced by Darshan Singh Dhaliwal for the Sabha Brampton/Chandigarh 7 September 6 (Hardev Chauhan/Ranjeet Singh Dhaliwal) : Jagat Punjabi Sabha Canada and Ontario Friends Club organized a grand Kavi Darbar at the Jagat Punjabi Sabha office, 134 Kennedy Road South, Brampton. Poets and members participated enthusiastically in this event. The chief guest of the Kavi Darbar was eminent writer and editor Paul Singh Nauli. In his impressive speech, he shared his views on serious issues related to environmental conservation and river waters. Amar Singh Bhullar, Patron Jagat Punjabi Sabha, Sardul Singh Thiara, President Jagat Punjabi Sabha, Santokh Singh Sandhu, President Ontario Friends Club, Ajaib Singh Chatha, Chairman Jagat Punjabi Sabha and Amrik Singh Gogna, Patron Ontario Friends Club, along with many other prominent personalities attended the event. During the Kavi Darbar conducted by renown...
ਹਲੋ ਮਾਜਰਾ ਵਿੱਚ ਸੀਵਰੇਜ ਲਾਈਨ ਤੇ ਜਨ ਸਮੱਸਿਆਵਾਂ ਨੂੰ ਲੈ ਕੇ ਨਿਗਮ ਕਮਿਸ਼ਨਰ ਨਾਲ ਮਿਲੇ ਨੁਮਾਇੰਦੇ
ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਹਲੋ ਮਾਜਰਾ ਵਾਰਡ ਨੰਬਰ 20 ਦੀਆਂ ਵੱਖ-ਵੱਖ ਜਨ ਸਮੱਸਿਆਵਾਂ ਨੂੰ ਲੈ ਕੇ ਸਮਾਜ ਸੇਵੀ ਅਰਵਿੰਦ ਸਿੰਘ ਅਤੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁਲਾਕਾਤ ਦੌਰਾਨ ਹਲੋ ਮਾਜਰਾ ਵਿੱਚ ਪ੍ਰਸਤਾਵਿਤ ਕਰੀਬ 2 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਲਾਈਨ ਪਾਉਣ ਦੇ ਕੰਮ ਬਾਰੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਖੇੜੀ ਮੰਦਰ ਦੇ ਨੇੜੇ ਰਵਿਦਾਸ ਮੰਦਰ ਵੱਲ ਅੰਦਰ ਜਾਣ ਵਾਲੀ ਗਲੀ ਵਿੱਚ ਨਵੀਂ ਸੀਵਰੇਜ ਲਾਈਨ ਪਾਉਣ ਦੀ ਮੰਗ ਵੀ ਪ੍ਰਮੁੱਖਤਾ ਨਾਲ ਰੱਖੀ ਗਈ।
ਦੋਵੇਂ ਸੀਵਰੇਜ ਸਬੰਧੀ ਕੰਮਾਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੇ ਸਕਾਰਾਤਮਕ ਰੁਖ ਅਪਣਾਉਂਦਿਆਂ ਜਲਦ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਹੈਲੋ ਮਾਜਰਾ ਵਿੱਚ ਸਫ਼ਾਈ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਹੋਈ। ਕਮਿਸ਼ਨਰ ਨੇ ਇਨ੍ਹਾਂ ਸਮੱਸਿਆਵਾਂ ਵਿੱਚ ਵੀ ਜਲਦ ਸੁਧਾਰ ਕਰਵਾਉਣ ਦਾ ਭਰੋਸਾ ਦਿੱਤਾ। ਅਰਵਿੰਦ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਨੇ ਕਿਹਾ ਕਿ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਲਗਾਤਾਰ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਉਹ ਇਨ੍ਹਾਂ ’ਤੇ ਨਜ਼ਰ ਰੱਖਦੇ ਹਨ। ਉਨ੍ਹਾਂ ਨੇ ਆਪਣੇ ਵਿਅਸਤ ਕਾਰਜਕ੍ਰਮ ਦੇ ਬਾਵਜੂਦ ਇਲਾਕੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਅਗਲੇ ਮਹੀਨੇ ਹੈਲੋ ਮਾਜਰਾ ਦਾ ਦੌਰਾ ਕਰਨ ਦਾ ਭਰੋਸਾ ਵੀ ਦਿੱਤਾ।ਅਰਵਿੰਦ ਸਿੰਘ ਅਤੇ ਸਾਬਕਾ ਸਰਪੰਚ ਤੇਜਿੰਦਰ ਸਿੰਘ ਨੇ ਨਗਰ ਨਿਗਮ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਦਿੱਤੇ ਗਏ ਭਰੋਸੇ ਅਨੁਸਾਰ ਸੀਵਰੇਜ ਲਾਈਨ, ਸਫ਼ਾਈ ਅਤੇ ਪੀਣ ਵਾਲੇ ਪਾਣੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਜਲਦ ਹੀ ਜ਼ਮੀਨੀ ਪੱਧਰ ’ਤੇ ਕੰਮ ਸ਼ੁਰੂ ਹੋਵੇਗਾ।

Comments
Post a Comment