Skip to main content

Sukhbir S Badal demands compensation for farmers whose paddy crop was swept away in Fazilka grain market.

Sukhbir S Badal demands compensation for farmers whose paddy crop was swept away in Fazilka grain market. (Also demands ‘girdwari’ at all places where paddy crop has been flattened due to heavy rain) Chandigarh 11 October ( Ranjeet Singh Dhaliwal ) : Shiromani Akali Dal (SAD) president Sukhbir Singh Badal today demanded immediate compensation for farmers whose paddy was swept away due to unprecedented flooding in the Fazilka grain market as well as conduct of a special ‘girdwari’ to assess the losses suffered by farmers due to heavy rains across the State. The SAD president said farmers suffered huge losses at the Fazilka grain market with a heavy downpour submerging paddy heaps and even sweeping away a huge quantity of the crop. “Since the market was submerged in five to six feet of water a large amount of paddy which had arrived at the ‘Mandi’ was swept away”. Badal said since the entire paddy in the Mandi had been submerged for a prolonged period, it was expected to be damaged. “Far...

ਮੁਲਾਜ਼ਮਾਂ ਦੇ ਹੱਕ ਦਾ ਪੈਸਾ ਦੇਣ ਦੀ ਬਜਾਏ ਮਹਿੰਗੇ ਵਕੀਲਾਂ ਦੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ : ਗੁਰਪ੍ਰਤਾਪ ਸਿੰਘ ਵਡਾਲਾ

ਮੁਲਾਜ਼ਮਾਂ ਦੇ ਹੱਕ ਦਾ ਪੈਸਾ ਦੇਣ ਦੀ ਬਜਾਏ ਮਹਿੰਗੇ ਵਕੀਲਾਂ ਦੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ : ਗੁਰਪ੍ਰਤਾਪ ਸਿੰਘ ਵਡਾਲਾ

ਮੁੱਖ ਸਕੱਤਰ ਖਿਲਾਫ ਅਦਾਲਤੀ ਮਾਨਹਾਨੀ ਕਾਰਵਾਈ ਸਰਕਾਰ ਲਈ ਨਾਮੋਸ਼ੀ ਜਨਕ

ਚੰਡੀਗੜ੍ਹ 10 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਹਾਈਕੋਰਟ, ਪੰਜਾਬ ਦੇ ਮੁੱਖ ਸਕੱਤਰ ਖਿਲਾਫ ਅਦਾਲਤੀ ਹੁਕਮਾਂ ਦੀ ਅਵਹੇਲਨਾ ਦਾ ਮਾਮਲਾ ਅੱਗੇ ਵਧਾ ਰਹੀ ਹੈ। ਵਡਾਲਾ ਨੇ ਕਿਹਾ ਕਿ ਮੁਲਾਜ਼ਮਾਂ ਦਾ ਡੀ ਏ ਦੇਣ ਤੋਂ ਸਰਕਾਰ ਇਨਕਾਰੀ ਹੋਈ ਹੈ। ਇਸ ਲਈ ਇਹ ਕਾਰਵਾਈ ਵਿਤ ਮੰਤਰੀ ਪੰਜਾਬ ਦੇ ਖਿਲਾਫ ਹੋਣੀ ਚਾਹੀਦੀ ਸੀ ਜੋ ਪ੍ਰੈੱਸ ਕਾਨਫਰੰਸਾਂ ਵਿੱਚ "ਪੈਸਾ ਦਿਤਾ-ਗਾ, ਦੇਣਾ-ਗਾ" ਕਰਦਾ ਸੀ। ਪਰ ਅਦਾਲਤ ਵਿੱਚ ਝੂਠ ਬੋਲਣ ਲਈ ਮੁੱਖ ਸਕੱਤਰ ਨੂੰ ਅੱਗੇ ਕਰ ਦਿੱਤਾ ਗਿਆ, ਜਿਸ ਦੀ ਸਜਾ ਉਸਨੂੰ ਭੁਗਤਣੀ ਪਵੇਗੀ। ਮੁਲਾਜ਼ਮਾਂ ਨੂੰ ਪੈਸੇ ਨਾ ਦੇਣੇ ਪੈਣ, ਇਸ ਲਈ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਮਹਿੰਗੇ ਵਕੀਲਾਂ ਦੀਆਂ ਮੂੰਹ ਮੰਗੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ। ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਆਪਣੀਆਂ ਫਜੂਲ ਖਰਚੀਆਂ 'ਤੇ ਕੋਈ ਬੰਦਿਸ਼ ਨਹੀਂ ਲਾਈ। ਵਡਾਲਾ ਨੇ ਕਿਹਾ ਕਿ ਚੋਣ ਪ੍ਰਚਾਰ ਖਾਤਿਰ ਮੁਫਤਖੋਰੀਆਂ ਕਰਨ ਲਈ ਸਰਕਾਰ ਕੋਲ ਪੈਸਾ ਹੈ, ਆਪਣੇ ਆਗੂਆਂ ਦੇ ਫਜੂਲ ਖਰਚਿਆਂ ਤੋਂ ਲੈ ਕੇ ਉਹਨਾਂ ਦੇ ਰਿਸ਼ਵਤਖੋਰੀ ਦੇ ਕੇਸ ਲੜਨ ਲਈ ਵੀ ਵਾਧੂ ਪੈਸਾ ਹੈ, ਪਰ ਦਿਨ ਰਾਤ ਲੋਕਾਂ ਲਈ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਪੈਸਾ ਦੇਣ ਦੀ ਬਜਾਏ ਸੁਪਰੀਮ ਕੋਰਟ ਦਾ ਰੁਖ ਅਖਤਿਆਰ ਕੀਤਾ ਗਿਆ। ਜੋ ਸਾਬਤ ਕਰਦਾ ਹੈ ਕਿ ਆਮ ਆਦਮੀ ਦੇ ਨਾਮ 'ਤੇ ਬਣੀ ਇਹ ਸਰਕਾਰ ਆਮ ਆਦਮੀ ਦੀ ਕਿੰਨੀ ਵਿਰੋਧੀ ਹੈ। ਵਡਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਭ ਕੁੱਝ ਯਾਦ ਰੱਖਣ ਤਾਂ ਜੋ ਝੂਠ ਬੋਲਣ ਵਾਲਿਆਂ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਜਾ ਸਕੇ। ਬਿਆਨ ਦੇ ਅਖੀਰ ਵਿੱਚ ਉਹਨਾਂ ਮੰਗ ਕੀਤੀ ਕਿ ਮੁੱਖ ਸਕੱਤਰ ਖਿਲਾਫ ਹੋਣ ਵਾਲੀ ਅਦਾਲਤੀ ਕਾਰਵਾਈ ਦੀ ਸਰਕਾਰ ਨੂੰ ਜਿੰਮੇਵਾਰ ਲੈਣੀ ਚਾਹੀਦੀ ਹੈ। ਅਤੇ ਵਿਤ ਮੰਤਰੀ ਨੂੰ ਡਿਸਮਿਸ ਕਰਨਾ ਚਾਹੀਦਾ ਹੈ। 

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

GIEAIA seeks merger of four public sector general insurers

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਬਿਜਲੀ ਕਰਮਚਾਰੀ ਸੰਘਰਸ਼ ਦੇ ਰਾਹ 'ਤੇ ਪਰਤੇ: 19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ