Skip to main content

Constitution is far greater than power; the country must unite to protect the Constitution : Pargat Singh

Constitution is far greater than power; the country must unite to protect the Constitution : Pargat Singh Pargat Singh takes on ruling parties at ‘Save Constitution–Anti-Drug Rally’, asserts Congress is committed to saving Punjab BJP and AAP governments weakening constitutional and democratic institutions and pushing the country towards ruin Sacrifice of 750 farmers, Agniveer scheme, unemployment and politics of hatred reflect the anti-people mindset of the present regimes Amritsar/Chandigarh 26 November ( Ranjeet Singh Dhaliwal ) : Punjab Pradesh Congress Committee (PPCC) President Pargat Singh, while addressing the Save Constitution–Anti-Drug Rally organised in Amritsar today, said that Babasaheb Dr. B.R. Ambedkar gave the country a Constitution that guarantees equal rights, dignity and justice to every citizen. The Constitution is not merely a document but the soul of the nation and the spirit on which democracy rests. However, those in power today, instead of working within the con...

ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਸੋਲਰ ਪਾਰਕ ਸਥਾਪਿਤ ਕਰ ਕੇ ਉਦਯੋਗਾਂ ਵਾਸਤੇ ਸਸਤੀ ਬਿਜਲੀ ਪ੍ਰਦਾਨ ਕਰੇਗੀ : ਸੁਖਬੀਰ ਸਿੰਘ ਬਾਦਲ

ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਸੋਲਰ ਪਾਰਕ ਸਥਾਪਿਤ ਕਰ ਕੇ ਉਦਯੋਗਾਂ ਵਾਸਤੇ ਸਸਤੀ ਬਿਜਲੀ ਪ੍ਰਦਾਨ ਕਰੇਗੀ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲੇਗੀ ਅਤੇ ਵਪਾਰੀਆਂ ਨੂੰ 10 ਲੱਖ ਰੁਪਏ ਦਾ ਮੈਡੀਕਲ ਬੀਮਾ ਤੇ ਅਗਜ਼ਨੀ ਬੀਮਾ ਅਤੇ 15 ਲੱਖ ਰੁਪਏ ਜੀਵਨ ਬੀਮਾ ਕਵਰ ਮਿਲੇਗਾ

ਭਾਜਪਾ ਆਗੂ ਦੋਵੇਂ ਪ੍ਰੋਗਰਾਮਾਂ ’ਚ ਵੱਡੀ ਗਿਣਤੀ ’ਚ ਹੋਏ ਸ਼ਾਮਲ, ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਸੈਕਟਰ ਦੀ ਸੁਰਜੀਤੀ ਅਤੇ ਵਿਕਾਸ ਮੁੜ ਸ਼ੁਰੂ ਕਰਨ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ ਦੂਰਅੰਦੇਸ਼ੀ ਸੋਚ ਦੇ ਮਾਲਕ ਲੀਡਰ ਦੀ ਲੋੜ

ਜਗਰਾਓਂ/ਖੰਨਾ/ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਗਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਸੋਲਰ ਪਾਵਰਕ ਸਥਾਪਿਤ ਕਰ ਕੇ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰੇਗੀ ਅਤੇ  ਸਾਰੇ ਨਵੇਂ ਉਦਯੋਗਾਂ ਨੂੰ ਸੂਬਾਈ ਜੀ ਐਸ ਟੀ ਰਿਟੇਨ ਕਰਨ ਦੀ ਆਗਿਆ ਦੇਵੇਗੀ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਜਗਰਾਓਂ ਅਤੇ ਖੰਨਾ ਵਿਖੇ ਵਪਾਰ ਅਤੇ ਉਦਯੋਗਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਅਕਾਲੀ ਦਲ ਇੰਡਸਟਰੀ ਦੇ ਸਾਰੇ ਲਟਕਦੇ ਮਸਲੇ ਹੱਲ ਕਰੇਗਾ ਤੇ ਵਪਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ। ਉਹਨਾਂ ਕਿਹਾ ਕਿ ਅਸੀਂ ਉਦਯੋਗ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਸਪਲਾਈ ਕਰਾਂਗੇ ਅਤੇ ਛੋਟੇ ਵਪਾਰੀਆਂ ਵਾਸਤੇ ਰਾਹਤ ਸਕੀਮ ਮੁੜ ਸ਼ੁਰੂ ਕਰਾਂਗੇ ਤੇ ਇਹਨਾਂ ਵਪਾਰੀਆਂ ਨੂੰ 1000 ਰੁਪਏ ਸਾਲਾਨਾ ਅਦਾਇਗੀ ਕਰਨੀ ਹੋਵੇਗੀ ਤੇ ਇਹਨਾਂ ਨੂੰ ਬਹੀ ਖ਼ਾਤੇ ਨਹੀਂ ਰੱਖਣੇ ਪੈਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਵਪਾਰੀਆਂ ਨੂੰ 10 ਲੱਖ ਰੁਪਏ ਦਾ ਮੈਡੀਕਲ ਬੀਮਾ ਤੇ ਅਗਜ਼ਨੀ ਬੀਮਾ ਅਤੇ 15 ਲੱਖ ਰੁਪਏ ਦਾ ਜੀਵਨ ਬੀਮਾ ਕਰਵਾ ਕੇ ਦਿੱਤਾ ਜਾਵੇਗਾ।

ਦੋਵਾਂ ਥਾਵਾਂ ’ਤੇ ਪ੍ਰੋਗਰਾਮਾਂ ਵਿਚ ਸੀਨੀਅਰ ਭਾਜਪਾ ਆਗੂ ਵੱਡੀ ਗਿਣਤੀ ਵਿਚ ਮੌਜੂਦ ਰਹੇ ਜਿਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਖੇਤਰ ਸੁਰਜੀਤ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਜ਼ਰੂਰਤ ਹੈ। ਇਹਨਾਂ ਆਗੂਆਂ ਨੇ ਆਸ ਜ਼ਾਹਰ ਕੀਤੀ ਕਿ ਬੁਨਿਆਦੀ ਢਾਂਚੇ ’ਤੇ ਖਰਚ ਸਮੇਤ ਵਿਕਾਸ ਕਾਰਜ ਅਕਾਲੀ ਦਲ-ਭਾਜਪਾ ਸਰਕਾਰ 2027 ਵਿਚ ਬਣਨ ਉਪਰੰਤ ਦੁਬਾਰਾ ਸ਼ੁਰੂ ਹੋਣਗੇ। ਸਟੀਲ ਰੋਲਿੰਗ ਮਿੱਲਜ਼ ਦੇ ਵਿਨੋਦ ਵਸਿਸ਼ਟ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਸੋਲਰ ਪਾਰਕ ਸਥਾਪਿਤ ਕਰੇਗੀ ਅਤੇ ਉਦਯੋਗਾਂ ਨੂੰ ਉਹਨਾਂ ਦੀ ਬਿਜਲੀ ਜ਼ਰੂਰਤ ਅਨੁਸਾਰ ਇਹਨਾਂ ਵਿਚ ਨਿਵੇਸ਼ ਕਰਨ ਦਾ ਸੱਦਾ ਦੇਵੇਗੀ। ਉਹਨਾਂ ਕਿਹਾ ਕਿ ਇਹਨਾਂ ਨੂੰ ਚਾਰ ਸਾਲਾਂ ਤੱਕ ਨਾਂ ਮਾਤਰ ਦਰਾਂ ’ਤੇ ਬਿਜਲੀ ਸਪਲਾਈ ਕੀਤੀ ਜਾਵੇਗੀ ਤੇ ਫਿਰ ਬਾਅਦ ਵਿਚ ਬਿਜਲੀ ਸਪਲਾਈ ਮੁਫਤ ਹੋ ਜਾਵੇਗੀ। ਉਹਨਾਂ ਨੇ ਉਦਯੋਗਾਂ ਦੇ ਪ੍ਰਤੀਨਿਧਾਂ ਨੂੰ ਇਹ ਵੀ ਭਰੋਸਾ ਦੁਆਇਆਕਿ  ਅਗਲੀ ਸਰਕਾਰ ਸਟੀਲ ਰੋਲਿੰਗ ਇੰਡਸਟਰੀ ਵਿਚ ਮਲਟੀ ਫਿਊਲ ਦੀ ਵਰਤੋਂ ਦੀ ਆਗਿਆ ਦੇਵੇਗੀ।
ਕੋਲਡ ਸਟੋਰੇਜ ਐਸੋਸੀਏਸ਼ਨ ਜਗਰਾਓਂ ਦੇ ਦੀਦਾਰ ਸਿੰਘ ਦੇ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੀ ਸਰਕਾਰ ’ਆਟਾ-ਦਾਲ’ ਸਕੀਮ ਦੇ ਤਹਿਤ ਆਲੂ ਵੀ ਵੰਡੇਗੀ ਤੇ ਇਸ ਸਦਮਾ ਕਿਸਾਨਾਂ ਦੇ ਹਿੱਤਾਂ ਦੇ ਨਾਲ-ਨਾਲ ਕੋਲਡ ਸਟੋਰੇਜ ਉਦਯੋਗਾਂ ਦੇ ਹਿੱਤਾਂ ਦੀ ਵੀ ਰੱਖਿਆ ਹੋਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਹਨਾਂ ਦੀ ਫਿਕਸ ਬਿਜਲੀ ਦਰਾਂ ਨਾ ਲੈਣ ਦੀ ਮੰਗ ’ਤੇ ਵੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ।ਉਹਨਾਂ ਇਹ ਵੀ ਐਲਾਨ ਕੀਤਾ ਕਿ ਐਗਰੋ ਪ੍ਰੋਸੈਸਿੰਗ ’ਤੇ ਕੋਈ ਟੈਕਸ ਨਹੀਂ ਹੋਵੇਗਾ। ਬਾਦਲ ਨੇ ਟੋਨੀ ਵਰਮਾ ਨੂੰ ਭਰੋਸਾ ਦੁਆਇਆ ਕਿ ਪ੍ਰਾਪਰਟੀ ਡੀਲਰਾਂ ਅਤੇ ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇਗੀ ਤੇ ਅਗਲੀ ਸਰਕਾਰ ਪ੍ਰਾਪਰਟੀ ਦੀ ਵਿਕਰੀ ਅਤੇ ਖਰੀਦ ’ਤੇ ਐਨ ਓ ਸੀ ਦੀ ਸ਼ਰਤ ਖਤਮ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਨਜਾਇਜ਼ ਕਲੌਨੀਆਂ ਨੂੰ ਜਿਥੇ ਹੈ ਜਿਵੇਂ ਹੈ ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਫੇਸਲੈਸ ਰਜਿਸਟਰੀ ਸਿਸਟਮ ਸ਼ੁਰੂ ਕਰਾਂਗੇ ਜਿਸ ਵਿਚ ਤਹਿਸੀਲਦਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਰਜਿਸਟਰੀ ਤੇ ਇੰਤਕਾਲ ਇਕੱਠੇ ਹੋਣਗੇ ਤਾਂ ਜੋ ਖਰੀਦਦਾਰਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਬਾਦਲ ਨੇ ਰਾਜਿੰਦਰ ਸ਼ਰਮਾ ਆੜ੍ਹਤੀ ਐਸੋਸੀਏਸ਼ਨ ਨੂੰ ਭਰੋਸਾ ਦੁਆਇਆ ਕਿ ਉਹਨਾਂ ਦੀ ਕਮਿਸ਼ਨ 2.5 ਫੀਸਦੀ ਕਰਨ ਦੀ ਮੰਗ ਨੂੰ ਹੱਲ ਕੀਤਾ ਜਾਵੇਗਾ। ਉਹਨਾਂ ਨੇ ਨਰੇਸ਼ ਘਈ ਫਲੋਰ ਮਿੱਲਜ਼ ਐਸੋਸੀਏਸ਼ਨ ਨੂੰ ਵੀ ਭਰੋਸਾ ਦੁਆਇਆ ਕਿ ਉਹਨਾਂ ਨੂੰ ਮਿਲਿੰਗ ਵਾਸਤੇ ਸਥਾਨਕ ਕਣਕ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਨੇ ਦਲੀਪ ਕਟਿਆਲ ਕਲੋਥ ਮਰਚੈਂਟਸ ਐਸੋਸੀਏਸ਼ਨ ਨੂੰ ਆਖਿਆ ਕਿ ਉਹਨਾਂ ਦੀ ਰੇਡੀਮੇਡ ਕਪੜਿਆਂ ’ਤੇ 18 ਫੀਸਦੀ ਜੀ ਐਸ ਟੀ ਹਟਾਉਣ ਦੀ ਮੰਗ ਨੂੰ ਅਕਾਲੀ ਦਲ-ਭਾਜਪਾ ਸਰਕਾਰ ਬਣਨ ਉਪਰੰਤ ਕੇਂਦਰ ਕੋਲ ਚੁੱਕਿਆ ਜਾਵੇਗਾ। ਅਕਾਲੀ ਦਲ ਦੇ ਪ੍ਰਧਾਨ ਨੇ ਭੱਠਾ ਮਾਲਕ ਐਸੋਸੀਏਸ਼ਨ ਦੇ ਹਰਮਿੰਦਰ ਸਿੰਘ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਭੱਠਿਆਂ ਵਿਚ ਪਰਾਲੀ ਦੀਆਂ ਗੰਢਾਂ ਜ਼ਬਰੀ ਵਰਤਣ ਵਾਸਤੇ ਮਜਬੂਰ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਸ਼ੈਲਰ ਐਸੋਸੀਏਸ਼ਨ ਨੂੰ ਭਰੋਸਾ ਦੁਆਇਆਕਿ  ਉਹਨਾਂ ਦੇ ਗੋਦਾਮ 31 ਮਾਰਚ ਤੱਕ ਖਾਲੀ ਕਰਨ ਦੀ ਮੰਗ ਦਾ ਖਿਆਲ ਰੱਖਿਆ ਜਾਵੇਗਾ ਤੇ ਦਾਲ ਮਿੱਲ ਐਸੋਸੀਏਸ਼ਨ ਦੇ ਪ੍ਰਤੀਨਿਧ ਕਾਲਪਨਿਕ ਬਾਂਸਲ ਨੂੰ ਭਰੋਸਾ ਦੁਆਇਆ ਕਿ ਪੰਜਾਬ ਵਿਚ ਦਾਲਾਂ ਦੀ ਖਰੀਦ ਤੇ ਮਿਲਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਹੀ ਉਗਾਓ ਮੁਹਿੰਮ ਸ਼ੁਰੂ ਕਰ ਕੇ ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਾਂਗੇ।
ਉਹਨਾਂ ਨੇ ਸੁਨਿਆਰਿਆਂ ਨੂੰ ਵੀ ਭਰੋਸਾ ਦੁਆਇਆ ਕਿ ਪੁਲਿਸ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗੀ ਅਤੇ ਗਹਿਣਿਆਂ ਦੀ ਚੋਰੀ ਦੇ ਮਾਮਲਿਆਂ ਵਿਚ ਪੁਲਿਸ ਉਹਨਾਂ ਦਾ ਪੱਖ ਵੀ ਲਵੇਗੀ। ਇਸ ਮੌਕੇ ਜਗਰਾਓਂ ਵਿਚ ਸੀਨੀਅਰ ਆਗੂ ਐਸ ਆਰ ਕਲੇਰ, ਹੀਰਾ ਸਿੰਘ ਗਾਬੜੀਆ, ਗੁਰਚਰਨ ਸਿੰਘ ਗਰੇਵਾਲ, ਚੰਦ ਸਿੰਘ ਡੱਲਾ, ਕਮਲਜੀਤ ਸਿੰਘ ਮਾਲਕਾ, ਰਾਜਿੰਦਰ ਸ਼ਰਮਾ,  ਖੰਨਾ ਵਿਚ ਯਾਦਵਿੰਦਰ ਸਿੰਘ ਯਾਦੂ ਤੇ ਅਨੂਪ ਸ਼ਰਮਾ  ਵੀ ਮੌਜੂਦ ਸਨ।

Comments

Most Popular

ਸਾਂਝੀ ਤਾਲਮੇਲ ਕਮੇਟੀ ਦੇ ਬੈਨਰ ਥੱਲੇ 27 ਨਵੰਬਰ ਦੀਆਂ ਜਿਲਾ ਮੀਟਿੰਗਾਂ ਸਫਲ ਬਣਾਉਣ ਦਾ ਸੱਦਾ, 01 ਤੋਂ 05 ਦਸੰਬਰ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਜਾ ਕੇ ਫੂਕੀਆਂ ਜਾਣਗੀਆਂ ਅਰਥੀਆਂ

ਪੀਜੀਆਈ ਕਰਮਚਾਰੀ ਯੂਨੀਅਨ ਨੇ ਪੀਜੀਆਈ ਅਤੇ ਕੇਂਦਰ ਸਰਕਾਰ ਦੇ ਹੋਰ ਖੁਦਮੁਖਤਿਆਰ ਅਦਾਰਿਆਂ ਦੇ ਕਰਮਚਾਰੀਆਂ ਨੂੰ ਐਡ-ਹਾਕ ਬੋਨਸ ਦੀ ਅਦਾਇਗੀ ਨਾ ਕਰਨ ਦੇ ਖਿਲਾਫ ਇੱਕ ਵਿਸ਼ਾਲ ਵਿਰੋਧ ਰੈਲੀ ਦਾ ਆਯੋਜਨ ਕੀਤਾ

ਡੇਲੀਵੇਜ਼ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਕਰਾਂਗੇ ਬੋਰਡ ਦਾ ਘਿਰਾਓ : ਬੈਦਵਾਨ

Daily-wage employees of the Punjab School Education Board are being targeted out of a spirit of vendetta.

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਨੂੰ ਬਦਲੇ ਦੀ ਭਾਵਨਾ ਨਾਲ ਨਿਸਾਨਾ ਬਣਾਈਆਂ ਜਾ ਰਿਹਾ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ

ਚੰਡੀਗੜ੍ਹ ਸੱਤ ਦਿਨ ਮੋਰਚੇ ਦੀਆਂ ਮੰਗਾਂ ਮੰਨ ਕੇ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਮਤੇ ਪਾਉਣ ਤੋਂ ਮੁੱਕਰੀ

ਖਰੜ ਵਿਖੇ ਫੋਨ ਕਾਲ ਰਾਹੀਂ ਸੁਖਪਾਲ ਸਿੰਘ ਖੀਪਲ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ

PGI Employees Union organised a massive protest rally against non-payment of ad-hoc bonus to the employees of PGI and other autonomous institutions of the Central Government.

A series of protest rallies continues against the repressive measures taken toward employees who were forcibly transferred to CPDL from the Chandigarh Administration without their consent.