Skip to main content

Holding Political Rallies During the Memorial Days of Dark November '84 is a Shameful Act by Congress : Dhandra, Kohli

Holding Political Rallies During the Memorial Days of Dark November '84 is a Shameful Act by Congress : Dhandra, Kohli Chandigarh 4 November ( Ranjeet Singh Dhaliwal ) : Shiromani Akali Dal Punar Surjit General Secretary Bharpoor Singh Dhandra and Office Secretary Jagjit Singh Kohli stated in a joint press release that while the entire Sikh world is grief-stricken in memory of the tragic massacre that took place during the dark days of November 1984, the Congress party is playing the game of holding political rallies to hide its dark deeds. Both leaders said that instead of taking responsibility for this massacre and apologizing to the Sikh nation, Rahul Gandhi held political rallies in Delhi on November 1st and is doing the same in Punjab today, which is akin to rubbing salt into the wounds of the Sikhs.  The Congress party must remember that the Sikh nation will never forget the massacre of its children, elders, youth, and the desecration/dishonor of its women, and by accepting t...

ਕਾਲੇ ਨਵੰਬਰ ਚੁਰਾਸੀ ਦੇ ਯਾਦਗਾਰੀ ਦਿਨਾਂ ਵਿੱਚ ਸਿਆਸੀ ਰੈਲੀਆਂ ਕਰਨਾ ਕਾਂਗਰਸ ਦਾ ਸ਼ਰਮਨਾਕ ਕਾਰਾ : ਧਾਂਦਰਾ, ਕੋਹਲੀ

ਕਾਲੇ ਨਵੰਬਰ ਚੁਰਾਸੀ ਦੇ ਯਾਦਗਾਰੀ ਦਿਨਾਂ ਵਿੱਚ ਸਿਆਸੀ ਰੈਲੀਆਂ ਕਰਨਾ ਕਾਂਗਰਸ ਦਾ ਸ਼ਰਮਨਾਕ ਕਾਰਾ : ਧਾਂਦਰਾ, ਕੋਹਲੀ

ਚੰਡੀਗੜ੍ਹ 4 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਰਨਲ ਸਕੱਤਰ ਭਰਪੂਰ ਸਿੰਘ ਧਾਂਦਰਾ ਅਤੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਦੋਂ ਪੂਰਾ ਸਿੱਖ ਜਗਤ ਨਵੰਬਰ 1984 ਦੇ ਕਾਲੇ ਦਿਨਾਂ ਨੂੰ ਵਾਪਰੇ ਕਤਲੇਆਮ ਦੀ ਦੁਖਦਾਈ ਯਾਦ ਵਿੱਚ ਗਮਗੀਨ ਹੋਇਆ ਪਿਆ ਹੈ ਤਾਂ ਕਾਂਗਰਸ ਪਾਰਟੀ ਵੱਲੋਂ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾਉਣ ਲਈ ਸਿਆਸੀ ਰੈਲੀਆਂ ਦੀ ਖੇਡ ਖੇਡੀ ਜਾ ਰਹੀ ਹੈ। ਦੋਹਾਂ ਆਗੂਆਂ ਨੇ ਕਿਹਾ ਜਦੋਂਕਿ ਗਾਂਧੀ ਪਰਿਵਾਰ ਨੂੰ ਇਸ ਕਤਲੇਆਮ ਦੀ ਜਿੰਮੇਵਾਰੀ ਲੈ ਕੇ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਸੀ, ਪਰ ਰਾਹੁਲ ਗਾਂਧੀ ਪਹਿਲਾਂ ਇਕ ਨਵੰਬਰ ਨੂੰ ਦਿੱਲੀ ਵਿੱਚ ਅਤੇ ਅੱਜ ਪੰਜਾਬ ਵਿੱਚ ਆਕੇ ਸਿਆਸੀ ਰੈਲੀਆਂ ਕਰ ਰਹੇ ਹਨ ਜੋ ਸਿਖਾਂ ਦੀਆਂ ਛਾਤੀਆਂ 'ਤੇ ਮੂੰਗ ਦਲਣ ਵਰਗੀ ਘਟਨਾ ਹੈ। 

ਕਾਂਗਰਸ ਪਾਰਟੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਕੌਮ ਆਪਣੇ ਬੱਚਿਆਂ, ਬਜ਼ੁਰਗਾਂ, ਨੌਜਵਾਨ ਦਾ ਕਤਲੇਆਮ ਅਤੇ ਬੀਬੀਆਂ ਦੀ ਹੋਈ ਬੇਪਤੀ ਕਦੇ ਨਹੀਂ ਭੁੱਲੇਗੀ ਅਤੇ ਇਹਨਾਂ ਦਿਨਾਂ ਵਿੱਚ ਕੀਤੀਆਂ ਰੈਲੀਆਂ ਦੀ ਵੰਗਾਰ ਨੂੰ ਕਬੂਲ ਕਰਕੇ ਇਸਦਾ ਜਵਾਬ ਚੋਣਾਂ ਵੇਲੇ ਜਰੂਰ ਦੇਵੇਗੀ। ਦੋਹਾਂ ਆਗੂਆਂ ਨੇ ਭਾਜਪਾ ਨੂੰ ਵੀ ਯਾਦ ਕਰਾਉਦਿਆਂ ਕਿਹਾ ਕਿ ਕਾਂਗਰਸ ਰੈਲੀਆਂ ਦੇ ਬਦਲੇ ਵਜੋਂ ਨਵੰਬਰ ਕਤਲੇਆਮ ਬਾਰੇ ਕੀਤੇ ਜਾਣ ਵਾਲੇ ਉਹਨਾਂ ਦੇ ਪ੍ਰੋਗਰਾਮ ਕੋਈ ਸਿਆਸੀ ਫਾਇਦਾ ਨਹੀਂ ਪਹੁੰਚਾ ਸਕਣਗੇ। ਜੇ ਭਾਜਪਾ ਸਰਕਾਰ ਵਾਕਈ ਸਿੱਖਾਂ ਦੀ ਹਮਦਰਦ ਹੋਣ ਦਾ ਦਮ ਭਰਦੀ ਹੈ ਤਾਂ ਉਹਨਾਂ ਨੂੰ ਕਤਲੇਆਮ ਵਿੱਚ ਸ਼ਾਮਲ ਟਾਈਟਲਰ, ਕਮਲਨਾਥ ਵਰਗਿਆਂ ਨੂੰ ਜੇਲ੍ਹ ਵਿੱਚ ਸੁਟਣਾ ਚਾਹੀਦਾ ਹੈ ਅਤੇ ਸਿੱਖ ਬੰਦੀਆਂ ਖਿਲਾਫ ਦੁਸ਼ਮਣੀ ਭਰਿਆ ਰਵੱਈਆ ਤਿਆਗਕੇ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। 

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ